ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ ਅੱਜ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਫੜ੍ਹਨਗੇ ਅਕਾਲੀ ਦਲ ਦਾ ਪੱਲਾ

Thursday, May 13, 2021 - 02:42 PM (IST)

ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ ਅੱਜ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਫੜ੍ਹਨਗੇ ਅਕਾਲੀ ਦਲ ਦਾ ਪੱਲਾ

ਫ਼ਾਜ਼ਿਲਕਾ (ਵੈੱਬ ਡੈਸਕ): ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਡਾ. ਮਹਿੰਦਰ ਰਿਣਵਾ ਹੁਣ ਅਕਾਲੀ ਦਲ ਦਾ ਪੱਲਾ ਫੜ੍ਹਨ ਜਾ ਰਹੇ ਹਨ। ਰਿਣਵਾ 2002 'ਚ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ। ਜਦਕਿ 1992 'ਚ ਉਹ ਆਜ਼ਾਦ ਜਿੱਤੇ ਸਨ। ਰਿਣਵਾ ਵੀਰਵਾਰ ਨੂੰ ਅਕਾਲੀ ਦਲ ਸ਼ਾਮਲ ਹੋਣ ਜਾ ਰਹੇ ਹਨ।  

ਇਹ ਵੀ ਪੜ੍ਹੋ: ਹੁਣ ਫ਼ਲ ਅਤੇ ਸਬਜ਼ੀਆਂ ਵੱਧ ਰੇਟਾਂ ’ਤੇ ਵੇਚਣ ਵਾਲਿਆਂ ਦੀ ਖ਼ੈਰ ਨਹੀਂ, ਹੋਵੇਗੀ ਕਾਰਵਾਈ

ਜ਼ਿਕਰਯੋਗ ਹੈ ਕਿ ਕੁੱਝ ਸਮੇਂ ਬਾਅਦ ਹੈ ਕਿ ਸੁਖਬੀਰ ਬਾਦਲ ਦੀ ਪ੍ਰੈੱਸ ਕਾਨਫਰੰਸ ਹੈ। ਇਸ ਦੇ ’ਚ ਰਿਣਵਾ ਨੂੰ ਸ਼ਾਮਲ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਖ਼ੁਦ ਰਿਣਵਾ ਨੇ ਕੀਤੀ ਹੈ। ਅਕਾਲੀ ਦਲ ਜਾਣ ਦੇ ਫ਼ੈਸਲੇ ਤੋਂ ਮਗਰੋਂ ਰਿਣਵਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖੇ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਇਸੇ ਜ਼ਿਲ੍ਹੇ ਤੋਂ ਸਾਬਕਾ ਕਾਂਗਰਸੀ ਮੰਤਰੀ ਰਹੇ ਹੰਸ ਰਾਜ ਜੋਸ਼ਨ ਨੇ ਵੀ ਅਕਾਲੀ ਦਲ ਦਾ ਪੱਲਾ ਫ਼ੜ੍ਹ ਲਿਆ ਸੀ।

ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਕੋਠੀ 'ਚ ਲੱਗੇ ਪੁੱਤਰ ਅਰਜਨ ਦੇ ਫਲੈਕਸ ਬੋਰਡ ਨੇ ਗਿੱਦੜਬਾਹਾ ਹਲਕੇ 'ਚ ਛੇੜੀ ਨਵੀਂ ਚਰਚਾ


author

Shyna

Content Editor

Related News