ਪਦਮ ਭੂਸ਼ਣ ਡਾ. ਖੇਮ ਸਿੰਘ ਗਿੱਲ ਪੰਜ ਤੱਤਾਂ ''ਚ ਵਿਲੀਨ

09/19/2019 1:37:48 PM

ਲੁਧਿਆਣਾ (ਨਰਿੰਦਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਪਦਮ ਭੂਸ਼ਣ ਡਾ. ਖੇਮ ਸਿੰਘ ਗਿੱਲ ਵੀਰਵਾਰ ਨੂੰ ਪੰਜ ਤੱਤਾਂ 'ਚ ਵਿਲੀਨ ਹੋ ਗਏ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀਆਂ ਸ਼ਖਸੀਅਤਾਂ ਦਰਸ਼ਨ ਕਰਨ ਲਈ ਪੁੱਜੀਆਂ। ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ  (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀ. ਸੀ. ਬਲਦੇਵ ਸਿੰਘ ਅਤੇ ਲੁਧਿਆਣਾ ਦੇ ਮੇਅਰ ਪੰਜਾਬ ਸਰਕਾਰ ਵਲੋਂ ਡਾ. ਖੇਮ ਸਿੰਘ ਗਿੱਲ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ।

ਇਸ ਮੌਕੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਡਾ. ਖੇਮ ਸਿੰਘ ਗਿੱਲ ਨੇ ਕੌਮ ਅਤੇ ਖੇਤੀ ਦੇ ਖੇਤਰ 'ਚ ਜਿਹੜੀ ਭੂਮਿਕਾ ਨਿਭਾਈ ਹੈ, ਇਸ ਲਈ ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਨੂੰ ਪੰਥ ਰਤਨ ਦਾ ਐਵਾਰਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਡਾ. ਖੇਮ ਸਿੰਘ ਗਿੱਲ ਦੇ ਨਾਂ 'ਤੇ ਕੋਈ ਵੱਡਾ ਐਲਾਨ ਕਰਨ ਸਬੰਧੀ ਸਿਫਾਰਿਸ਼ ਕਰਨਗੇ। ਡਾ. ਖੇਮ ਸਿੰਘ ਗਿੱਲ ਦੇ ਅੰਤਿਮ ਸੰਸਕਾਰ ਮੌਕੇ ਨਿਰੰਤਰ ਬੜੂ ਸਾਹਿਬ ਵਾਲਿਆਂ ਵਲੋਂ ਕੀਰਤਨ ਚੱਲਦਾ ਰਿਹਾ। ਇਸ ਮੌਕੇ ਪੁੱਜੀਆਂ ਸ਼ਖਸ਼ੀਅਤਾਂ ਨੇ ਭਰੇ ਮਨ ਨਾਲ ਕਿਹਾ ਕਿ ਕੌਮ ਲਈ ਅਤੇ ਦੇਸ਼ ਲਈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।


Babita

Content Editor

Related News