''''ਡਾ. ਅਜਨਾਲਾ ਤੇ ਬੋਨੀ ਨੇ ਸ਼੍ਰੋਅਦ (ਬ) ''ਚ ਵਾਪਸ ਜਾ ਕੇ ਸਾਬਤ ਕਰ ਦਿੱਤੈ ਕਿ ਉਹ ਕੁਰਸੀ ਦੇ ਭੁੱਖੇ ਹਨ''''

2/17/2020 12:56:06 AM

ਫਿਰੋਜ਼ਪੁਰ,(ਕੁਮਾਰ)- ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੇ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਦੋਵੇਂ ਪਿਉ-ਪੁੱਤਰ ਸਿਰਫ ਕੁਰਸੀ ਦੇ ਭੁੱਖੇ ਹਨ ਅਤੇ ਉਨ੍ਹਾਂ ਦੇ ਕੋਈ ਮੂਲ ਸਿਧਾਂਤ ਨਹੀਂ ਹਨ। ਇਹ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਾਸ਼ਟਰੀ ਜਨਰਲ ਸੈਕਟਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਅਤੇ ਗਾਂਧੀ ਪਰਿਵਾਰ 'ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਦਾ ਲੱਗਾ ਕਲੰਕ ਕਦੇ ਉੱਤਰ ਨਹੀਂ ਸਕਦਾ, ਉਸੇ ਤਰ੍ਹਾਂ ਬਾਦਲਾਂ 'ਤੇ ਬੇਅਦਬੀ ਦਾ ਲੱਗਾ ਕਲੰਕ ਵੀ ਰਹਿੰਦੀ ਦੁਨੀਆ ਤੱਕ ਬਰਕਰਾਰ ਰਹੇਗਾ ਅਤੇ ਲੋਕ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ੳੁਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਜੋ ਅਪਰਾਧ, ਭ੍ਰਿਸ਼ਟਾਚਾਰ, ਮਾਫੀਆ, ਲੁੱਟ ਆਦਿ ਦੇ ਕੰਮ ਬਾਦਲ ਸਰਕਾਰ 'ਚ ਹੁੰਦੇ ਸਨ, ਉਹੀ ਕੈਪਟਨ ਦੀ ਸਰਕਾਰ ਵਿਚ ਹੋ ਰਹੇ ਹਨ। ਪੰਜਾਬ ਵਿਚ ਸਿਰਫ ਚਿਹਰੇ ਬਦਲੇ ਹਨ, ਕੰਮ ਤਾਂ ਪਹਿਲਾਂ ਵਾਲੇ ਹਨ ਜਿਸ ਕਾਰਣ ਪੰਜਾਬ ਵਿਚ ਰਹਿੰਦੇ ਮਜ਼ਦੂਰ, ਕਿਸਾਨ, ਵਪਾਰੀ, ਕਰਮਚਾਰੀ ਆਦਿ ਸਾਰੇ ਵਰਗਾਂ ਦੇ ਲੋਕ ਕੈਪਟਨ ਸਰਕਾਰ ਤੋਂ ਦੁਖੀ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa