ਥਾਣਾ ਦੋਰਾਹਾ ‘ਚ ਵਿਜੈ ਕੁਮਾਰ ਨੇ ਬਤੌਰ SHO ਸੰਭਾਲਿਆ ਚਾਰਜ

Monday, May 31, 2021 - 09:17 PM (IST)

ਥਾਣਾ ਦੋਰਾਹਾ ‘ਚ ਵਿਜੈ ਕੁਮਾਰ ਨੇ ਬਤੌਰ SHO ਸੰਭਾਲਿਆ ਚਾਰਜ

ਦੋਰਾਹਾ(ਵਿਨਾਇਕ)- ਥਾਣਾ ਦੋਰਾਹਾ ਵਿਖੇ ਅੱਜ ਸਬ-ਇੰਸਪੈਕਟਰ ਵਿਜੈ ਕੁਮਾਰ ਵੱਲੋਂ ਬਤੌਰ ਐੱਸ.ਐੱਚ.ਓ. ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਹ ਥਾਣਾ ਮਲੌਦ ਵਿਖੇ ਐੱਸ.ਐੱਚ.ਓ. ਵਜੋਂ ਤਾਇਨਾਤ ਰਹੇ ਹਨ। ਥਾਣਾ ਦੋਰਾਹਾ ਵਿਖੇ ਇਸ ਤੋਂ ਪਹਿਲਾਂ ਨਛੱਤਰ ਸਿੰਘ ਐੱਸ.ਐੱਚ.ਓ. ਲੱਗੇ ਹੋਏ ਸੀ, ਜਿਨ੍ਹਾਂ ਨੂੰ ਹੁਣ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਐੱਚ.ਓ. ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਵਿਅਕਤੀ ਦੀ ਸ਼ਿਕਾਇਤ ਦਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤਰ ਅੰਦਰੋਂ ਸਮਾਜਿਕ ਬੁਰਾਈਆਂ, ਨਸਿਆਂ ਖਿਲਾਫ ਪੁਲਸ ਸਖਤੀ ਨਾਲ ਪਹਿਰਾ ਦੇਵੇਗੀ ਅਤੇ ਕਿਸੇ ਨੂੰ ਕਾਨੂੰਨ ਵਿਵਸਥਾ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਪ੍ਰਤੀ ਸਰਕਾਰ ਦੀਆਂ ਸਮੂਹ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਸਬਾ ਦੋਰਾਹਾ ਤੇ ਹੋਰਨਾ ਪਿੰਡਾਂ ਦੇ ਵਾਸੀਆਂ ਨੂੰ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।  


author

Bharat Thapa

Content Editor

Related News