ਕੱਲ ਹੜਤਾਲ ''ਤੇ ਰਹਿਣਗੇ ਡਾਕਟਰ

Sunday, Jun 16, 2019 - 05:37 PM (IST)

ਕੱਲ ਹੜਤਾਲ ''ਤੇ ਰਹਿਣਗੇ ਡਾਕਟਰ

ਮੁਕੇਰੀਆਂ(ਬਲਬੀਰ)— ਇੰਡੀਅਨ ਐਸੋਸੀਏਸ਼ਨ ਮੁਕੇਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਪਰਮਜੀਤ ਸਿੰਘ ਦੀ ਰਿਹਾਇਸ਼ ਵਿਖੇ ਪ੍ਰਧਾਨ ਡਾ. ਰਾਜੀਵ ਕੁਮਾਰ ਪਨਗੋਤਗ ਦੀ ਅਵਾਈ ਹੇਠ ਹੋਈ। ਜਿਸ 'ਚ ਪੱਛਮੀ ਬੰਗਾਲ ਦੇ ਡਾਕਟਰਾਂ ਉਪਰ ਹੋਏ ਜਾਨਲੇਵਾ ਹਮਲੇ ਦੀ ਜੰਮ ਕੇ ਨਿੰਦਾ ਕੀਤੀ ਗਈ।

ਆਈ.ਐੱਸ.ਏ ਮੁਕੇਰੀਆਂ ਦੇ ਸਕੱਤਰ ਡਾ. ਜੀ.ਸੀ. ਰਾਏ ਨੇ ਕਿਹਾ ਕਿ ਆਈ.ਐੱਸ.ਏ. ਹੈੱਡ ਕੁਆਰਟਰ ਨਵੀਂ ਦਿੱਲੀ ਤੇ ਸੂਬਾ ਇਕਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ ਭਾਵ ਸੋਮਵਾਰ ਸਵੇਰੇ 6 ਵਜੇ ਤੋਂ ਪੂਰੇ 24 ਘੰਟੇ ਦੀ ਹੜਤਾਲ ਕੀਤੀ ਜਾਵੇਗੀ। ਜਿਸ 'ਚ ਸਿਰਫ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ। ਇਸ ਵਿਸ਼ੇਸ਼ ਮੌਕੇ 'ਤੇ ਡਾ. ਰਜਤ ਗੁਪਤਾ, ਡਾ. ਅਸ਼ਵਨੀ ਕੁਮਾਰ ਗੋਤਮ, ਡਾ. ਸੁਸ਼ੀਲ ਸਹਿਗਲ, ਡਾ. ਐੱਸ.ਪੀ. ਸੈਣੀ, ਡਾ. ਕਪਿਲ, ਡਾ. ਨਰਿੰਦਰ ਗੁਪਤਾ, ਡਾ. ਦਵਿੰਦਰ ਸਿੰਘ ਤੇ ਬਾਕੀ ਮੈਂਬਰ ਹਾਜ਼ਰ ਸਨ।


author

Baljit Singh

Content Editor

Related News