ਡਾਕਟਰ ਦੀ ਲਾਪਰਵਾਹੀ ਦੇ ਚੱਲਦੇ 2 ਸਾਲਾ ਮਾਸੂਮ ਦੀ ਮੌਤ

Tuesday, Aug 27, 2019 - 03:04 PM (IST)

ਡਾਕਟਰ ਦੀ ਲਾਪਰਵਾਹੀ ਦੇ ਚੱਲਦੇ 2 ਸਾਲਾ ਮਾਸੂਮ ਦੀ ਮੌਤ

ਜਲੰਧਰ (ਵਰੁਣ)—ਫੋਕਲ  ਪੁਆਇੰਟ ’ਚ ਡਾਕਟਰ ਦੀ ਲਾਪਰਵਾਹੀ ਨਾਲ ਮਾਸੂਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰੀ ਦਾ ਕੰਮ ਕਰਦੇ ਬੱਚੇ ਦੇ ਪਿਤਾ ਵਿਨੋਦ ਨੇ ਦੱਸਿਆ ਕਿ ਉਸ ਦੇ 2 ਸਾਲ ਦੇ ਪੁੱਤਰ ਅਰਜੁਨ ਨੂੰ ਸੋਮਵਾਰ ਨੂੰ ਬੁਖਾਰ ਹੋਇਆ ਸੀ। ਦੁਪਹਿਰ ਦੇ ਸਮੇਂ ਉਹ ਬੱਚੇ ਨੂੰ ਨੇੜੇ ਸਥਿਤ ਨਰਸਿੰਗ ਹੋਮ ਲੈ ਗਏ। ਡਾਕਟਰ ਵਲੋਂ ਦਿੱਤੀ ਗਈ ਦਵਾਈ ਨਾਲ ਉਸ ਦੀ ਸਿਹਤ ਹੋਰ ਖਰਾਬ ਹੋ ਗਈ, ਜਿਸ ਦੇ ਬਾਅਦ ਸ਼ਾਮ ਨੂੰ ਫਿਰ ਉਸ ਨੂੰ ਡਾਕਟਰ ਨੂੰ ਦਿਖਾਇਆ ਗਿਆ।

PunjabKesari

ਡਾਕਟਰ ਨੇ ਬੱਚੇ ਨੂੰ ਸਟੀਮ ਦਿੱਤੀ ਅਤੇ ਵਾਪਸ ਭੇਜ ਦਿੱਤਾ ਪਰ ਬੱਚੇ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ ਅਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਇਸ ਦੀ ਸ਼ਿਕਾਇਤ ਪਿਤਾ ਨੇ ਫੋਕਲ ਪੁਆਇੰਟ ਚੌਕੀ ’ਚ ਦਿੱਤੀ ਹੈ। ਡਿਊਟੀ ਅਧਿਕਾਰੀ ਏ.ਐੱਸ.ਆਈ. ਰਾਜਪਾਲ ਨੇ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਹੈ। ਬਾਕੀ ਸਿਵਿਲ ਹਸਪਤਾਲ ’ਚ ਡਾਕਟਰ ਦੀ ਰਿਪੋਰਟ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News