''ਦੋਆਬਾ ਜਨਰਲ ਕੈਟਾਗਰੀ ਫਰੰਟ'' ਵਲੋਂ ਕੁੰਵਰ ਦੀ ਬਦਲੀ ''ਤੇ ਰੋਕ ਦੀ ਮੰਗ
Monday, Apr 22, 2019 - 03:31 PM (IST)
![''ਦੋਆਬਾ ਜਨਰਲ ਕੈਟਾਗਰੀ ਫਰੰਟ'' ਵਲੋਂ ਕੁੰਵਰ ਦੀ ਬਦਲੀ ''ਤੇ ਰੋਕ ਦੀ ਮੰਗ](https://static.jagbani.com/multimedia/2019_4image_15_30_445996745karnail111.jpg)
ਚੰਡੀਗੜ੍ਹ (ਮਨਮੋਹਨ) : 'ਦੋਆਬਾ ਜਨਰਲ ਕੈਟਾਗਿਰੀ ਫਰੰਟ' ਵਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰਕੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ। ਫਰੰਟ ਵਲੋਂ ਮੰਗ ਕੀਤੀ ਗਈ ਕਿ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਦੇ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉੱਥੇ ਹੀ ਚੋਣ ਕਮਿਸ਼ਨ ਦੀ ਵੀ ਇਕ ਨਵੀਂ ਪਹਿਲ ਸਾਹਮਣੇ ਆਈ। ਚੋਣ ਕਮਿਸ਼ਨ ਨੇ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਮੰਗਿਆ ਹੈ, ਜੋ ਸਮਾਜ 'ਚ ਰਹਿੰਦੇ ਹੋਏ ਆਪਣੀਆਂ ਜ਼ਿੰੰਮੇਵਾਰੀਆਂ ਨਿਭਾਉਂਣ ਅਤੇ ਚੋਣਾਂ ਦੌਰਾਨ ਨਸ਼ਿਆਂ ਜਾਂ ਫਿਰ ਪੈਸਿਆਂ ਦੇ ਇਸਤੇਮਾਲ 'ਤੇ ਰੋਕ ਲਾਉਣ ਲਈ ਸਰਗਰਮ ਰਹਿਣ।