ਕਣਕ ਦੀ ਹਰੀ ਫਸਲ ਨੂੰ ਵੱਢਣ ਦੀ ਕਾਹਲੀ ਬਿਲਕੁਲ ਨਾ ਕਰੋ: ਡਾ ਸੁਰਿੰਦਰ ਸਿੰਘ

Friday, Apr 17, 2020 - 04:45 PM (IST)

ਕਣਕ ਦੀ ਹਰੀ ਫਸਲ ਨੂੰ ਵੱਢਣ ਦੀ ਕਾਹਲੀ ਬਿਲਕੁਲ ਨਾ ਕਰੋ: ਡਾ ਸੁਰਿੰਦਰ ਸਿੰਘ

ਜਲੰਧਰ (ਨਰੇਸ਼ ਗੁਲਾਟੀ)-ਫਸਲ ਨੂੰ ਪੂਰੀ ਤਰ੍ਹਾਂ ਨਾਲ ਪੱਕਣ ਤੇ ਹੀ ਕਣਕ ਦੀ ਫਸਲ ਦੀ ਵਾਢੀ ਫਸਲ ਕਰਨੀ ਚਾਹੀਦੀ ਹੈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹਰੀ ਫਸਲ ਨੂੰ ਵੱਢਣ ਦੀ ਕਾਹਲੀ ਬਿਲਕੁਲ ਨਹੀ ਕਰਨੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਕਿਸਾਨ ਦੀ ਉਪਜ ਦੀ ਵਿਕਰੀ ਵਿੱਚ ਮੁਸ਼ਕਿਲ ਆ ਸਕਦੀ ਹੈ, ਸਮੂਹ ਕੰਬਾਇਨ ਅਪਰੇਟਰ ਭਾਵੇਂ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਣਕ ਦੀ ਕਟਾਈ ਕਰ ਸਕਦੇ ਹਨ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਵੇਰ ਵੇਲੇ ਧੁੱਪ ਨਿਕਲਣ ਤੋਂ ਬਾਅਦ ਹੀ ਵਾਢੀ ਦੇ ਕੰਮ ਦਾ ਆਰੰਭ ਕੀਤਾ ਜਾਵੇ ਤਾਂ ਜਿਆਦਾ ਚੰਗਾ ਹੋਵੇਗਾ।ਉਹਨਾਂ ਅੱਗੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਮੁਕੰਮਲ ਇੰਤਜਾਮ ਕੀਤੇ ਗਏ ਹਨ ਅਤੇ ਸਰਕਾਰ ਵਲੋਂ ਕਿਸਾਨ ਵੀਰਾਂ ਦੀ ਫਸਲ ਦਾ ਦਾਣਾ-ਦਾਣਾ ਪ੍ਰਚੇਜ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਕਣਕ ਦੇ ਸਿੱਟੇ ਹਵਾ ਨਾਲ ਖੜਕਣ ਲੱਗ ਪੈਣ ਅਤੇ ਕਣਕ ਦਾ ਦਾਣਾ ਮੂੰਹ ਨਾਲ ਚਿੱਥਣ ਤੇ ਕੜੱਕ ਦੀ ਅਵਾਜ ਕਰੇ ਤਾਂ ਫਸਲ ਪੱਕੀ ਸਮਝੀ ਜਾਂਦੀ ਹੈ ਅਤੇ ਇਸ ਵਕਤ ਕਣਕ ਦੇ ਦਾਣਿਆਂ ਵਿੱਚ ਨਮੀ ਵੀ ਸਰਕਾਰੀ ਨੋਰਮਜ ਅਨੁਸਾਰ ਹੁੰਦੀ ਹੈ।ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੰਡੀ ਦੇ ਸੈਕਟਰੀ ਕੋਲੋ ਆੜਤੀਏ ਰਾਹੀਂ ਟੋਕਨ ਪ੍ਰਾਪਤ ਕਰਦੇ ਹੋਏ ਆਪਣੀ ਚੰਗੀ ਤਰ੍ਹਾਂ ਪੱਕੀ ਅਤੇ ਸੁੱਕੀ ਫਸਲ ਨੂੰ ਹੀ ਮੰਡੀ ਵਿੱਚ ਲੈ ਕਿ ਆਉਣ ਤਾਂ ਜੋ ਸਰਕਾਰ ਵਲੋ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕੀਤੇ ਗਏ ਇੰਤਜਾਮਾਂ ਅਨੁਸਾਰ ਅਸੀ ਵੇਲੇ ਸਿਰ ਕਣਕ ਦੀ ਵਿਕਰੀ ਕਰਦੇ ਹੋਏ ਅਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋ ਬਚਦੇ ਹੋਏ ਕਣਕ ਦੇ ਸੁਚੱਜੀ
ਮੰਡੀਕਰਣ ਦੇ ਕੰਮ ਦਾ ਨਿਪਟਾਰਾ ਕਰ ਸਕੀਏ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ


author

Iqbalkaur

Content Editor

Related News