ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
Wednesday, Nov 03, 2021 - 06:29 PM (IST)
ਚੰਡੀਗੜ੍ਹ (ਰਮਨਜੀਤ) - ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੂਰੇ ਸੂਬੇ ਵਿਚ ਪਟਾਕੇ ਰੱਖਣ, ਵੇਚਣ ਅਤੇ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਸਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਖ਼ਤਰਨਾਕ ਰਸਾਇਣਾਂ ਵਾਲੇ ਪਟਾਕਿਆਂ ਨੂੰ ਕਿਸੇ ਵੀ ਸਥਿਤੀ ਵਿਚ ਚਲਾਉਣ ਜਾਂ ਸਟੋਰ ਕਰਨ ਅਤੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਸਰਕਾਰ ਵਲੋਂ ਤੈਅ ਕੀਤਾ ਗਿਆ ਹੈ ਕਿ ਸੂਬੇ ਵਿਚ ਸਿਰਫ਼ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਖ਼ਤਰਨਾਕ ਰਸਾਇਣਾਂ ਤੋਂ ਬਿਨਾਂ ਬਣਾਏ ਹੋਏ ਪਟਾਕੇ ਹੀ ਚਲਾਉਣ ਅਤੇ ਵੇਚਣ ਦੀ ਆਗਿਆ ਦਿੱਤੀ ਜਾਵੇਗੀ, ਜਿਸ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਲਈ ਕਿਹਾ ਗਿਆ ਹੈ। ਸਰਕਾਰ ਦੇ ਹੁਕਮ ਮੁਤਾਬਕ ਸਰਕਾਰ ਵਲੋਂ ਪ੍ਰਮਾਣਿਤ ਸਿਰਫ਼ ਗ੍ਰੀਨ ਪਟਾਕਿਆਂ ਨੂੰ ਹੀ ਵੇਚਣ ਅਤੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ, ਜਿਸਦੀ ਸੇਲ ਲਈ ਜ਼ਿਲ੍ਹਾ ਪੱਧਰ ’ਤੇ ਲਾਇਸੈਂਸ ਜਾਰੀ ਕੀਤੇ ਜਾਣਗੇ। ਇਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਕੋਈ ਲੜੀਵਾਰ ਚੱਲਣ ਵਾਲੇ ਪਟਾਕੇ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਹ ਵੀ ਪ੍ਰਦੂਸ਼ਣ ਦਾ ਕਾਰਣ ਬਣਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਸਰਕਾਰ ਵਲੋਂ ਵੱਖ-ਵੱਖ ਤਿਓਹਾਰਾਂ ਦੀ ਲੋੜ ਮੁਤਾਬਕ ਗ੍ਰੀਨ ਪਟਾਕੇ ਚਲਾਉਣ ਦਾ ਸਮਾਂ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਦੀਵਾਲੀ ’ਤੇ ਦੇਰ ਸ਼ਾਮ 8 ਵਜੇ ਤੋਂ 10 ਵਜੇ ਦੇ ਵਿਚਕਾਰ, 19 ਨਵੰਬਰ ਨੂੰ ਗੁਰਪੁਰਬ ’ਤੇ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ, ਕ੍ਰਿਸਮਸ ’ਤੇ ਰਾਤ 11:55 ਤੋਂ 12:30 ਤੱਕ ਅਤੇ ਨਵੇਂ ਸਾਲ ਦੇ ਮੌਕੇ ਵੀ ਰਾਤ 11:55 ਤੋਂ 1 ਜਨਵਰੀ 2022 ਦੇ 12:30 ਤਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ