ਜਲੰਧਰ ਡੀ. ਸੀ. ਦੇ ਹੁਕਮ, ਦੀਵਾਲੀ ਵਾਲੇ ਦਿਨ ਸਿਰਫ਼ ਦੋ ਘੰਟੇ ਹੀ ਚਲਾਏ ਜਾ ਸਕਣਗੇ ਗ੍ਰੀਨ ਪਟਾਕੇ

Thursday, Nov 12, 2020 - 11:39 AM (IST)

ਜਲੰਧਰ ਡੀ. ਸੀ. ਦੇ ਹੁਕਮ, ਦੀਵਾਲੀ ਵਾਲੇ ਦਿਨ ਸਿਰਫ਼ ਦੋ ਘੰਟੇ ਹੀ ਚਲਾਏ ਜਾ ਸਕਣਗੇ ਗ੍ਰੀਨ ਪਟਾਕੇ

ਜਲੰਧਰ (ਚੋਪੜਾ)— ਜਲੰਧਰ ਜ਼ਿਲ੍ਹੇ 'ਚ ਲੋਕਾਂ ਨੂੰ ਦੀਵਾਲੀ ਵਾਲੀ ਰਾਤ 8 ਤੋਂ 10 ਵਜੇ ਤੱਕ (ਸਿਰਫ਼ 2 ਘੰਟੇ) ਹੀ ਪ੍ਰਦੂਸ਼ਣ-ਮੁਕਤ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਉਕਤ ਹੁਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਜਾਰੀ ਕੀਤੇ। ਇਸ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਨੂੰ ਵੀ ਗ੍ਰੀਨ ਪਟਾਕਿਆਂ ਤੋਂ ਇਲਾਵਾ ਕੋਈ ਹੋਰ ਪਟਾਕੇ ਖਰੀਦਣ ਅਤੇ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਪੁਲਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਟਾਕਿਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਹੁਕਮਾਂ ਅਨੁਸਾਰ ਜਿਨ੍ਹਾਂ ਖੇਤਰਾਂ 'ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ, ਉਨ੍ਹਾਂ ਖੇਤਰਾਂ 'ਚ ਪਟਾਕੇ ਚਲਾਉਣ 'ਤੇ ਪਾਬੰਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਉਥੇ ਹੀ ਹੋਰ ਖੇਤਰਾਂ ਦੇ ਮੁਕਾਬਲੇ ਜਲੰਧਰ ਦਾ ਵਾਯੂਮੰਡਲ ਠੀਕ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਜਲੰਧਰ 'ਚ ਦੀਵਾਲੀ ਵਾਲੀ ਰਾਤ ਨੂੰ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ:  ਜਲੰਧਰ ਦੀ 'ਪਰੌਠਿਆਂ ਵਾਲੀ ਬੇਬੇ' ਨੂੰ ਹੁਣ ਕੈਪਟਨ ਵੱਲੋਂ ਦਿੱਤਾ ਗਿਆ ਇਕ ਲੱਖ ਦਾ ਚੈੱਕ


author

shivani attri

Content Editor

Related News