ਪੰਜਾਬ ਸਟੇਟ ਦੀਵਾਲੀ ਬੰਪਰ : ਕਰੋੜਾਂ ਰੁਪਏ ਦੇ ਇਨਾਮਾਂ ਨਾਲ ਜ਼ਿੰਦਗੀ ਰੁਸ਼ਨਾਉਣ ਦਾ ਸੁਨਹਿਰੀ ਮੌਕਾ

Wednesday, Oct 20, 2021 - 06:06 PM (IST)

ਪੰਜਾਬ ਸਟੇਟ ਦੀਵਾਲੀ ਬੰਪਰ : ਕਰੋੜਾਂ ਰੁਪਏ ਦੇ ਇਨਾਮਾਂ ਨਾਲ ਜ਼ਿੰਦਗੀ ਰੁਸ਼ਨਾਉਣ ਦਾ ਸੁਨਹਿਰੀ ਮੌਕਾ

ਚੰਡੀਗੜ੍ਹ : ਪੰਜਾਬ ਸਟੇਟ ਡੀਅਰ ਰਾਖੀ ਬੰਪਰ -2021 ਦੀ ਵੱਡੀ ਸਫਲਤਾ ਬਾਅਦ ਹੁਣ ਪੰਜਾਬ ਸਟੇਟ ਲਾਟਰੀਜ਼ ਵਿਭਾਗ ਲੋਕਾਂ ਲਈ ਦੀਵਾਲੀ ਬੰਪਰ -2021 ਲੈ ਕੇ ਆਇਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 4 ਕਰੋੜ ਰੁਪਏ ਹੈ। ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ-ਜੇਤੂਆਂ (ਹਰੇਕ ਜੇਤੂ ਨੂੰ 2 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਜਨਤਕ ਤੌਰ ’ਤੇ ਵਿਕਣ ਵਾਲੀਆਂ ਟਿਕਟਾਂ ਵਿਚੋਂ ਹੀ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਨੂੰ ਪਾਕਿਸਤਾਨ ਤੇ ਚੀਨ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖ਼ਤਰਾ : ਸੁੱਖੀ ਰੰਧਾਵਾ

ਬੁਲਾਰੇ ਨੇ ਅੱਗੇ ਦੱਸਿਆ ਕਿ ਬੰਪਰ ਦੇ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਹੈ, ਜਦੋਂਕਿ 90 ਲੱਖ ਰੁਪਏ ਦਾ ਤੀਜਾ ਇਨਾਮ 1000 ਜੇਤੂਆਂ ਨੂੰ (ਹਰੇਕ ਜੇਤੂ ਨੂੰ 9000 ਰੁਪਏ) ਦਿੱਤਾ ਜਾਵੇਗਾ। 70 ਲੱਖ ਰੁਪਏ ਦਾ ਚੌਥਾ ਇਨਾਮ 1000 ਜੇਤੂਆਂ ਨੂੰ (ਹਰੇਕ ਨੂੰ 7000 ਰੁਪਏ) ਦਿੱਤਾ ਜਾਵੇਗਾ। ਇਸ ਦੇ ਨਾਲ ਹੀ 1 ਕਰੋੜ ਰੁਪਏ ਦਾ ਪੰਜਵਾਂ ਇਨਾਮ 2000 ਜੇਤੂਆਂ (ਹਰੇਕ ਨੂੰ 5000 ਰੁਪਏ) ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਦੀਵਾਲੀ ਬੰਪਰ ਵਿਚ ਹੋਰ ਵੀ ਬਹੁਤ ਸਾਰੇ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਸ ਬੰਪਰ ਦੀ ਟਿਕਟ ਦੀ ਕੀਮਤ 500 ਰੁਪਏ ਹੈ।

ਇਹ ਵੀ ਪੜ੍ਹੋ : ਭਾਜਪਾ ਮੰਤਰੀ ਨਾਲ ਨਿਹੰਗ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਢੱਡਰੀਆਂ ਵਾਲੇ ਦਾ ਵੱਡਾ ਬਿਆਨ

ਬੁਲਾਰੇ ਨੇ ਦੱਸਿਆ ਕਿ ਬੰਪਰ ਦਾ ਡਰਾਅ 8 ਨਵੰਬਰ, 2021 ਨੂੰ ਕੱਢਿਆ ਜਾਵੇਗਾ। ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਲਾਟਰੀਜ਼ ਵਿਭਾਗ ਨੇ ਦੀਵਾਲੀ ਬੰਪਰ ਵਿਚ ਦਿਲ-ਖਿੱਚਵੇਂ ਇਨਾਮ ਸ਼ਾਮਲ ਕੀਤੇ ਹਨ ਤਾਂ ਜੋ ਜੇਤੂਆਂ ਲਈ ਤਿਉਹਾਰ ਦੀਆਂ ਖੁਸ਼ੀਆਂ ਅਤੇ ਉਤਸ਼ਾਹ ਨੂੰ ਹੋਰ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ : ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਬਾਅਦ ਘਿਰੇ ਕੈਪਟਨ, ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News