ਇਸ ਵਾਰ ਪੱਖਿਆਂ ਤੇ ਕੂਲਰਾਂ ਦੀ ਠੰਢੀ ਹਵਾ ''ਚ ਹੀ ''ਦੀਵਾਲੀ'' ਮਨਾਉਣਗੇ ਦੇਸ਼ ਵਾਸੀ
Friday, Oct 13, 2017 - 11:59 AM (IST)
ਲੁਧਿਆਣਾ (ਸਲੂਜਾ) : ਦੀਵਾਲੀ ਦੇ ਤਿਉਹਾਰ 'ਤੇ ਮੌਸਮ ਦਾ ਮਿਜਾਜ਼ ਠੰਡਾ ਹੋ ਜਾਂਦਾ ਹੈ ਪਰ ਇਸ ਵਾਰ ਮੌਸਮ ਦਾ ਮਿਜਾਜ਼ ਅਜੇ ਵੀ ਗਰਮ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਪੂਰੇ ਦੇਸ਼ ਵਾਸੀ ਏ. ਸੀ. ਅਤੇ ਪੱਖਿਆਂ 'ਚ ਹੀ ਦੀਵਾਲੀ ਮਨਾਉਣਗੇ ਕਿਉਂਕਿ ਫਿਲਹਾਲ ਨਾ ਤਾਂ ਮੌਸਮ 'ਚ ਕੋਈ ਵਿਸ਼ੇਸ਼ ਬਦਲਾਅ ਆਉਣ ਅਤੇ ਨਾ ਹੀ ਕੋਈ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਅਕਤੂਬਰ ਮਹੀਨੇ ਤੱਕ ਵੀ ਗਰਮੀ ਪੈਣ ਦੇ ਮੁੱਖ ਕਾਰਨ ਦਿਨ-ਪ੍ਰਤੀਦਿਨ ਤੇਜ਼ੀ ਨਾਲ ਵਧ ਰਹੇ ਪ੍ਰਦੂਸ਼ਣ ਨੂੰ ਹੀ ਮੁੱਖ ਕਾਰਨਾਂ 'ਚੋਂ ਇਕ ਮੰਨ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਗਲੋਬਲ ਵਾਰਮਿੰਗ ਨੇ ਤਾਂ ਵਾਤਾਵਰਣ ਦਾ ਬੈਂਲੇਂਸ ਵਿਗਾੜ ਕੇ ਰੱਖ ਦਿੱਤਾ ਹੈ। ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਨੇ ਵੀ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੁਰੱਖਿਅਤ ਵਾਤਾਵਰਣ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖਣ ਲਾਉਣੇ ਪੈਣਗੇ ਅਤੇ ਵਾਹਨਾਂ ਦੀ ਵਧ ਰਹੀ ਗਿਣਤੀ 'ਤੇ ਰੋਕ ਲਾਉਣੀ ਪਵੇਗੀ। ਜੇਕਰ ਇਸੇ ਤਰ੍ਹਾਂ ਤੇਜ਼ੀ ਨਾਲ ਵਾਤਾਵਰਣ ਵਿਗੜਦਾ ਚਲਾ ਗਿਆ ਤਾਂ ਫਿਰ ਨਾ ਤਾਂ ਮਨੁੱਖ ਅਤੇ ਨਾ ਹੀ ਪਸ਼ੂ ਜਾਤੀਆਂ ਸੁਰੱਖਿਅਤ ਰਹਿ ਸਕਣਗੀਆਂ।
