ਲੋਕਾਂ ਦੀ ਦੀਵਾਲੀ ਰੁਸ਼ਨਾਉਣ ਵਾਲੇ ਖ਼ੁਦ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ (ਤਸਵੀਰਾਂ)
Saturday, Nov 14, 2020 - 12:35 PM (IST)
ਰਾਏਕੋਰਟ (ਰਾਜ ਬੱਬਰ) : ਦੀਵਾਲੀ ਮੌਕੇ ਲੋਕਾਂ ਦੇ ਘਰਾਂ 'ਚ ਆਪਣੇ ਹੱਥੀਂ ਬਣਾਏ ਦੀਵਿਆਂ ਨਾਲ ਰੌਸ਼ਨੀ ਬਿਖੇਰਨ ਵਾਲੇ ਇਨ੍ਹਾਂ ਕਾਰੀਗਰਾਂ ਦੀ ਦੀਵਾਲੀ ਪਿੱਛਲੇ ਕੁਝ ਸਾਲਾਂ ਤੋਂ ਆਰਥਿਕ ਤੰਗੀ ਕਾਰਨ ਕਾਲੀ ਰਹਿੰਦੀ ਹੈ। ਇਸ ਸੰਬੰਧ 'ਚ ਪਿੰਡ ਜਲਾਲਦੀਵਾਲ ਵਿਖੇ ਦੀਵੇ ਬਣਾਉਣ ਦਾ ਕੰਮ ਕਰਦੇ ਕਈ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਪੀੜ੍ਹੀਆਂ ਤੋਂ ਦੀਵੇ ਬਣਾ ਕੇ ਲੋਕਾਂ ਨੂੰ ਵੇਚਦੇ ਹਨ ਪਰ ਆਧੁਨਿਕਤਾ ਦੇ ਕਾਰਨ ਅਤੇ ਆਈਆਂ ਚਾਈਨੀਜ਼ ਲੜੀਆਂ ਹੋਰ ਸਾਮਾਨ ਨੇ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ। ਉਨ੍ਹਾਂ ਨੂੰ ਆਪਣੇ ਕੰਮ ਦਾ ਨਾ ਤਾਂ ਢੁੱਕਵਾਂ ਮਿਹਨਤਾਨਾ ਪੂਰਾ ਮਿਲਦਾ ਹੈ ਤੇ ਨਾ ਹੀ ਹੁਣ ਦੀਵੇ ਹੋਰ ਸਾਮਾਨ ਬਣਾਉਣ ਲਈ ਮਿੱਟੀ ਵੀ ਉਪਲੱਬਧ ਹੋ ਰਹੀ ਹੈ। ਉਨ੍ਹਾਂ ਕਾਫ਼ੀ ਦੂਰ ਜਾ ਕੇ ਮਹਿੰਗੇ ਭਾਅ ਦੀ ਕੱਚੀ ਦੇ ਕਾਲੀ ਮਿੱਟੀ ਲਿਆਉਣੀ ਪੈਂਦੀ ਹੈ ਫਿਰ ਕਰੜੀ ਮਿਹਨਤ ਤੋਂ ਬਾਅਦ ਉਹ ਮਿੱਟੀ ਦੇ ਭਾਂਡੇ ਬਣਾਉਂਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੀਵਾਲੀ ਮੌਕੇ ਵੱਡੀ ਵਾਰਦਾਤ, ਚੌਕੀਦਾਰ ਨੇ ਗੋਲੀਆਂ ਨਾਲ ਭੁੰਨ੍ਹੀ ਪਤਨੀ
ਉਹ ਦੀਵਾਲੀ ਮੌਕੇ ਦੀਵੇ ਤਿਆਰ ਕਰਕੇ ਲੋਕਾਂ ਦੇ ਘਰਾਂ 'ਚ ਵੇਚਦੇ ਹਨ ਤਾਂ ਜੋ ਇਨ੍ਹਾਂ ਦੀਵਿਆਂ ਨੂੰ ਵੇਚਣ ਨਾਲ ਹੋਈ ਆਮਦਨ ਤੋਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ ਅਤੇ ਆਪਣੀ ਦੀਵਾਲੀ ਨੂੰ ਵੀ ਰੁਸ਼ਨਾ ਸਕਣ ਪਰ ਆਧੁਨਿਕ ਚਾਈਨੀਜ਼ ਲੜੀਆਂ ਨੇ ਉਨ੍ਹਾਂ ਦੇ ਕੰਮ ਨੂੰ ਕਾਫੀ ਮਾਰ ਪਾਈ ਹੈ। ਸਰਕਾਰਾਂ ਵਲੋਂ ਵੀ ਇਨ੍ਹਾਂ ਪਰਿਵਾਰਾਂ ਨੂੰ ਜੋ ਕਿ ਪੁਰਾਤਨ ਵਿਰਸੇ ਨੂੰ ਸੰਭਾਲੀ ਬੈਠੇ ਹਨ ਦੀ ਸਾਰ ਨਹੀਂ ਲਈ ਜਾ ਰਹੀ।
ਇਸ ਮੌਕੇ ਕੁਝ ਪਰਿਵਾਰਾਂ ਦਾ ਕਹਿਣਾ ਹੈ ਕਿ ਅਜੇ ਵੀ ਕੁਝ ਪਰਿਵਾਰ ਹਨ ਜੋ ਉਨ੍ਹਾਂ ਵਲੋਂ ਬਣਾਏ ਦੀਵੇ ਲੈਂਦੇ ਹਨ ਅਤੇ ਬਦਲੇ 'ਚ ਕਣਕ ਦੇ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖਾਣ ਜੋਗੀ ਕਣਕ ਇਕੱਠੀ ਹੋ ਜਾਂਦੀ ਹੈ ਪਰ ਇਸ ਕੰਮ 'ਚ ਭਵਿੱਖ ਨਜ਼ਰ ਨਾ ਆਉਂਦਾ ਹੋਣ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਖਾਨਦਾਨੀ ਤੇ ਪੁਰਾਤਨ ਕਿੱਤੇ ਤੋਂ ਮੁਨਕਰ ਹੋ ਰਹੀਆਂ ਹਨ ਅਤੇ ਉਹ ਹੋਰਨਾਂ ਧੰਦਿਆਂ ਵੱਲ ਜੁੜ ਰਹੀਆਂ ਹਨ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪਤਨੀ ਦਾ ਕਤਲ ਕਰਨ ਤੋਂ ਬਾਅਦ ਟੈਂਕੀ 'ਤੇ ਚੜ੍ਹੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ