ਦੀਵਾਲੀ ਦੇ ਤਿਉਹਾਰ ’ਤੇ ਕੋਲਕਾਤਾ ਦੀ ਟੈਰਾਕੋਟਾ ਦੀਆਂ ਮੂਰਤੀਆਂ ਅੰਬਰਸਰੀਆਂ ਲਈ ਬਣੀਆਂ ਖਿੱਚ ਦਾ ਕੇਂਦਰ

Wednesday, Nov 03, 2021 - 10:09 AM (IST)

ਦੀਵਾਲੀ ਦੇ ਤਿਉਹਾਰ ’ਤੇ ਕੋਲਕਾਤਾ ਦੀ ਟੈਰਾਕੋਟਾ ਦੀਆਂ ਮੂਰਤੀਆਂ ਅੰਬਰਸਰੀਆਂ ਲਈ ਬਣੀਆਂ ਖਿੱਚ ਦਾ ਕੇਂਦਰ

ਅੰਮ੍ਰਿਤਸਰ (ਜਸ਼ਨ) - ਦੀਵਾਲੀ ਤਿਉਹਾਰ ਨੂੰ ਲੈ ਕੇ ਕੋਲਕਾਤਾ ਦੀ ਟੈਰਾਕੋਟਾ ਨਾਲ ਬਣੀਆਂ ਰੰਗ-ਬਿੰਰਗੀਆਂ ਆਈਟਮਾਂ ਅੰਬਰਸਰੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਜੇਕਰ ਕਿਹਾ ਜਾਵੇ ਕਿ ਟੈਰਾਕੋਟ ਨਾਲ ਬਣੀਆਂ ਆਈਟਮਾਂ ਅੰਮ੍ਰਿਤਸਰ ’ਚ ਧੁੰਮ ਮਚਾ ਰਹੀ ਹੈ ਤਾਂ ਇਸ ’ਚ ਕੋਈ ਵੀ ਹੈਰਾਨਗੀ ਨਹੀਂ ਹੈ। ਟੈਰਾਕੋਟਾ ਮੈਟੀਰੀਅਲ ਨਾਲ ਬਣੀ ਭਗਵਾਨ ਸ਼ੰਕਰ, ਮਾਂ ਲਕਸ਼ਮੀ, ਸ਼੍ਰੀ ਗਣੇਸ਼, ਸ਼੍ਰੀ ਕੁਬੇਰ, ਮਾਂ ਕਾਲੀ ਜੀ, ਰਾਧਾ-ਕ੍ਰਿਸ਼ਣ ਜੀ, ਭਗਵਾਨ ਸ਼ਿਵਜੀ ਅਤੇ ਹੋਰ ਕਈ ਤਰ੍ਹਾਂ ਦੀਆਂ ਮੂਰਤੀਆਂ ਦੀਵਾਲੀ ਤਿਉਹਾਰ ’ਤੇ ਵਿਸ਼ੇਸ਼ ਤੌਰ ’ਤੇ ਲੋਕਾਂ ਦਾ ਕਰੇਜ ਬਣੀਆਂ ਹੋਈਆਂ ਹਨ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਇਸ ਬਾਰੇ ਅੰਮ੍ਰਿਤਸਰ ਦੇ ਪ੍ਰਮੁੱਖ ਵਪਾਰੀ ਹਰਪ੍ਰੀਤ ਸਿੰਘ ਲਾਡੀ ਵਾਸੀ ਬਾਬਾ ਸ਼ਹੀਦਾਂ ਗੁਰਦੁਆਰਾ ਵਾਲੇ ਨੇ ਦੱਸਿਆ ਕਿ ਹਰ ਸਾਲ ਹੁਣ ਟੈਰਾਕੋਟਾ ਮਟੀਰੀਅਲ ਨਾਲ ਬਣੀਆਂ ਆਕਰਸ਼ਿਕ ਮੂਰਤੀਆਂ ਅਤੇ ਹੋਰ ਆਈਟਮਾਂ ਦੀ ਖਰੀਦਦਾਰੀ ਕਾਫ਼ੀ ਸਿਖ਼ਰਾਂ ’ਤੇ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਟੈਰਾਕੋਟਾ ਦੀਆਂ ਆਈਟਮਾਂ ਕਾਲੀ ਮਿੱਟੀ ਤੋਂ ਬਣਦੀਆਂ ਹਨ, ਕਿਉਂਕਿ ਕਾਲੀ ਮਿੱਟੀ ਬਹੁਤ ਸਸਤੀ ਹੁੰਦੀ ਹੈ ਅਤੇ ਇਸ ਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਲਾਡੀ ਨੇ ਦੱਸਿਆ ਕਿ ਉਹ ਦੀਵਾਲੀ ਤਿਉਹਾਰ ਤੋਂ ਇਕ-ਡੇਢ ਮਹੀਨੇ ਪਹਿਲਾਂ ਹੀ ਕੋਲਕਾਤਾ ਦੇ ਕਾਰੀਗਰਾਂ ਨੂੰ ਇਸ ਦਾ ਆਰਡਰ ਦੇ ਦਿੰਦੇ ਹਨ ਤਾਂ ਕਿ ਇਹ ਠੀਕ ਸਮੇਂ ’ਤੇ ਤਿਉਹਾਰ ਦੇ ਸੀਜ਼ਨ ’ਚ ਲੋਕਾਂ ਲਈ ਮੁਹੱਈਆ ਹੋ ਸਕਣ। ਉਨ੍ਹਾਂ ਦੱਸਿਆ ਕਿ ਟੈਰਾਕੋਟਾ (ਕਾਲੀ ਮਿੱਟੀ) ਇਕ ਤਰ੍ਹਾਂ ਦਾ ਵਿਸ਼ੇਸ਼ ਮਟੀਰੀਅਲ ਹੁੰਦਾ ਹੈ, ਜਿਸ ਦੀ ਮਜ਼ਬੂਤੀ ਹੋਰ ਮਟੀਰੀਅਲਾਂ ਤੋਂ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਇਸ ’ਤੇ ਕਈ ਤਰ੍ਹਾਂ ਦੀ ਨੱਕਾਸ਼ੀ ਕਰਨ ਦੇ ਇਲਾਵਾ ਆਕਰਸ਼ਕ ਰੰਗਾਂ ਨੂੰ ਵੀ ਲਗਾਇਆ ਜਾਂਦਾ ਹੈ, ਤਾਂ ਕਿ ਇਹ ਕਾਫ਼ੀ ਖੂਬ ਨਜ਼ਰ ਆਏ।

ਪੜ੍ਹੋ ਇਹ ਵੀ ਖ਼ਬਰ ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਦੀਵੇ, ਚੌਮੁਖੀ ਦੀਵੇ, ਫਲੋਟਡ ਦੀਵੇ, ਦੀਵਾਲੀ, ਛੋਟੀ ਦੀਵਾਲੀ, ਹਾਥੀ-ਘੋਡ਼ਾ-ਪਾਲਕੀ ਅਤੇ ਹੋਰ ਕਈ ਆਈਟਮਾਂ ਮੁਹੱਈਆ ਹਨ, ਜੋ ਅੰਬਰਸਰੀਆਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਇਸਦੇ ਇਲਾਵਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਦੀਵਾਲੀ ਤੋਂ 20-30 ਦਿਨ ਪਹਿਲਾਂ ਹੀ ਹੋਰ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਵਪਾਰੀ ਇਸ ਦਾ ਆਰਡਰ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 100 ਰੁਪਏ ਤੋਂ ਲੈ ਕੇ 1800 ਰੁਪਏ ਤੱਕ ਦੀ ਟੈਰਾਕੋਟਾ ਦੀਆਂ ਬਣੀਆਂ ਮੂਰਤੀਆਂ ਅਤੇ 50 ਰੁਪਏ ਲੈ ਕੇ 300 ਰੁਪਏ ਤੱਕ ਟੈਰਾਕੋਟਾ ਨਾਲ ਬਣੇ ਦੀਵੇ ਮੁਹੱਈਆ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਟੈਰਾਕੋਟਾ ਮਟੀਰੀਅਲ ਆਈਟਮਾਂ ਦੀ ਕਾਫ਼ੀ ਧੁੰਮ ਮਚੀ ਹੋਈ ਹੈ ਅਤੇ ਇਹ ਹੱਥੋ-ਹੱਥ ਵਿਕ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ


author

rajwinder kaur

Content Editor

Related News