ਜੇ. ਡੀ ਕਾਲਜ ਵਿਖੇ ਨਹਿਰੂ ਯੁਵਾ ਕੇਂਦਰ ਨੇ ਕਰਵਾਏ ਜ਼ਿਲਾ ਪੱਧਰੀ ਸੱਭਿਆਚਾਰ ਮੁਕਾਬਲੇ

Friday, Nov 24, 2017 - 12:19 PM (IST)

ਜੇ. ਡੀ ਕਾਲਜ ਵਿਖੇ ਨਹਿਰੂ ਯੁਵਾ ਕੇਂਦਰ ਨੇ ਕਰਵਾਏ ਜ਼ਿਲਾ ਪੱਧਰੀ ਸੱਭਿਆਚਾਰ ਮੁਕਾਬਲੇ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਥਾਨਕ ਬਠਿੰਡਾ ਰੋਡ ਸਥਿਤ ਜੇ. ਡੀ ਕਾਲਜ ਵਿਖੇ ਨਹਿਰੂ ਯੁਵਾ ਕੇਂਦਰ ਤੇ ਪੰਜਾਬੀ ਵਿਰਸਾ ਯੂਥ ਕਲੱਬ ਵੱਲੋਂ ਸਾਂਝੇ ਤੌਰ 'ਤੇ ਜ਼ਿਲਾ ਪੱਧਰੀ ਸੱਭਿਆਚਾਰ ਮੁਕਾਬਲੇ ਕੇਂਦਰ ਦੇ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ, ਜਿਸ 'ਚ ਪ੍ਰਸਿੱਧ ਲੋਕ ਗਾਇਕ ਨਿਰਮਲ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬੀ ਵਿਰਸਾ ਯੂਥ ਕਲੱਬ ਦੇ ਪੰਜਾਬ ਪ੍ਰਧਾਨ ਸ਼ਮਿੰਦਰ ਠਾਕੁਰ ਨੇ ਦੱਸਿਆ ਕਿ ਇਸ ਮੌਕੇ ਭੰਗੜਾ, ਗਿੱਧਾ, ਲੋਕ ਗੀਤ ਤੇ ਸ਼ਬਦ ਦੇ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਜੱਜਾਂ ਦੀ ਭੂਮਿਕਾ ਕਾਲਜ ਪ੍ਰਿੰਸੀਪਲ ਡਾ. ਮਨਜੀਤ ਕੌਰ, ਮਿਮਿਟ ਕਾਲਜ ਤੋਂ ਡਾ. ਇਕਬਾਲ ਸਿੰਘ, ਪ੍ਰਿੰਸੀਪਲ ਅਨੀਤਾ ਠਾਕੁਰ, ਭੋਲਾ ਯਮਲਾ ਅਤੇ ਗਾਇਕ ਨਵਾਬ ਨੇ ਨਿਭਾਈ। ਉਕਤ ਮੁਕਾਬਲਿਆਂ 'ਚ ਪੰਜਾਬੀ ਵਿਰਸਾ ਯੂਥ ਕਲੱਬ ਦੀ ਟੀਮ ਨੇ ਭੰਗੜੇ ਅਤੇ ਡੀ. ਏ. ਵੀ ਮਾਡਲ ਸਕੂਲ ਦੀ ਗਿੱਧੇ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇੰਦੂ ਮਾਡਲ ਹਾਈ ਸਕੂਲ ਨੇ ਗਿੱਧੇ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸ਼ਬਦ ਉਚਾਰਣ 'ਚ ਪ੍ਰਿੰਸ ਮਿਊਜ਼ਿਕ ਅਕੈਡਮੀ ਨੇ ਪਹਿਲਾ ਸਥਾਨ, ਯਮਲਾ ਜੱਟ ਇੰਸਟੀਚਿਊਟ ਨੇ ਦੂਜਾ ਸਥਾਨ ਤੇ ਡੀ. ਏ. ਵੀ ਮਾਡਲ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਸਟੇਜ ਦੀ ਭੂਮਿਕਾ ਸਾਹਿਲ ਕੁਮਾਰ ਹੈਪੀ ਵੱਲੋਂ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਗਜੀਤ ਸਿੰਘ ਹਨੀ ਫੱਤਣਵਾਲਾ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਐਸ.ਕੇ ਗਾਵੜੀ ਚੇਅਰਮੈਨ ਜੇਡੀ ਗਰੁੱਪ ਤੋਂ ਇਲਾਵਾ ਜਪਨਾਮ ਸਿੰਘ ਆਦਿ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।  


Related News