ਡਿਊਟੀ ਪ੍ਰਤੀ ਅਣਗਹਿਲੀ ਵਰਤਣ ’ਤੇ ਪਟਵਾਰੀ ਖ਼ਿਲਾਫ਼ ਵੱਡੀ ਕਾਰਵਾਈ

03/06/2023 6:24:20 PM

ਨਵਾਂਸ਼ਹਿਰ (ਤ੍ਰਿਪਾਠੀ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਲਕਾ ਸਲੋਹ ਦੇ ਪਟਵਾਰੀ ਪ੍ਰੇਮ ਕੁਮਾਰ ਵੱਲੋਂ ਡਿਊਟੀ ਪ੍ਰਤੀ ਅਣਗਹਿਲੀ ਵਰਤਣ ’ਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਟਵਾਰੀ ਪ੍ਰੇਮ ਕੁਮਾਰ ਨੂੰ ਲੋਕਾਂ ਨੂੰ ਖੱਜਲ-ਖੁਆਰ ਕਰਨ, ਆਪਣਾ ਫ਼ੋਨ ਬੰਦ ਰੱਖਣ ਅਤੇ ਦਫ਼ਤਰੀ ਕੰਮ ਪੈਂਡਿੰਗ ਰੱਖਣ ਸਬੰਧੀ ਐੱਸ. ਡੀ. ਐੱਮ. ਨਵਾਂਸ਼ਹਿਰ ਪਾਸੋਂ ਆਈ ਰਿਪੋਰਟ ਦੇ ਆਧਾਰ ’ਤੇ ਮੁਅੱਤਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ

ਮੁਅੱਤਲੀ ਸਮੇਂ ਦੌਰਾਨ ਉਸ ਦਾ ਹੈੱਡਕੁਆਰਟਰ ਤਹਿਸੀਲ ਦਫ਼ਤਰ ਬੰਗਾ ਬਣਾਇਆ ਗਿਆ ਹੈ ਅਤੇ ਉਸ ਨੂੰ ਇਸ ਸਮੇਂ ਦੌਰਾਨ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਜ਼ਿਲ੍ਹਾ ਕੁਲੈਕਟਰ ਨੇ ਮੁਅੱਤਲ ਪਟਵਾਰੀ ਦੇ ਬਕਾਇਆ ਕੰਮਕਾਜ ਨੂੰ ਨਿਪਟਾਉਣ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਲਈ ਉੁਸ ਦੇ ਹਲਕੇ ਨਾਲ ਸਬੰਧਤ ਅਤੇ ਹੋਰ ਖਾਲੀ ਸਰਕਲਾਂ ਦਾ ਚਾਰਜ ਹੋਰਨਾਂ ਕਾਨੂੰਨਗੋਆਂ ਅਤੇ ਪਟਵਾਰੀਆਂ ਨੂੰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲੀਬੀਆ ’ਚ ਫਸੇ 8 ਪੰਜਾਬੀ ਪਰਤੇ ਵਤਨ, ਦੱਸਿਆ ਕਿਨ੍ਹਾਂ ਖ਼ਤਰਨਾਕ ਹਾਲਾਤ ’ਚ ਕੱਟੇ ਦਿਨ

ਇਨ੍ਹਾਂ ਹੁਕਮਾਂ ਮੁਤਾਬਿਕ ਕਾਨੂੰਨਗੋ ਸਰਕਲ ਭਾਰਟਾ ਮਨਜੀਤ ਕੌਰ ਨੂੰ ਪਟਵਾਰ ਸਰਕਲ ਨੰਗਲ ਛਾਂਗਾਂ, ਪਟਵਾਰ ਸਰਕਲ ਹਿਆਲਾ ਦੇ ਪਟਵਾਰੀ ਸੌਰਵ ਗੁਪਤਾ ਨੂੰ ਪਟਵਾਰ ਸਰਕਲ ਬਾਜੀਦਪੁਰ, ਗੜ੍ਹੀ ਭਾਰਟੀ, ਸਲੋਹ, ਗੜੁਪੜ ਤੇ ਫਾਂਬੜਾ ਦਾ ਚਾਰਜ, ਪਟਵਾਰ ਸਰਕਲ ਬੈਰਸੀਆਂ ਦੇ ਪਟਵਾਰੀ ਰਵਿੰਦਰ ਸਿੰਘ (ਠੇਕਾ ਭਰਤੀ) ਨੂੰ ਪਟਵਾਰ ਸਰਕਲ ਬੇਗੋਵਾਲ ਤੇ ਭਾਰਟਾ ਕਲਾਂ ਦਾ ਚਾਰਜ, ਪਟਵਾਰ ਸਰਕਲ ਨਵਾਂਸ਼ਹਿਰ-1 ਦੇ ਪਟਵਾਰੀ ਪਰਦੀਪ ਕੁਮਾਰ ਨੂੰ ਪਟਵਾਰ ਸਰਕਲ ਜਲਵਾਹਾ ਤੇ ਕਾਜ਼ਮਪੁਰ ਦਾ ਚਾਰਜ, ਪਟਵਾਰ ਸਰਕਲ ਬਰਨਾਲਾ ਕਲਾਂ-1 ਦੇ ਪਟਵਾਰੀ ਜਗਦੀਪ ਕੁਮਾਰ ਨੂੰ ਪਟਵਾਰ ਸਰਕਲ ਸਾਹਲੋਂ, ਕਰਨਾਣਾ, ਚੱਕਦਾਨਾ, ਜਾਡਲਾ-1 ਅਤੇ ਜਾਡਲਾ-2 ਦਾ ਚਾਰਜ, ਪਟਵਾਰ ਅਰਕਲ ਰਾਮ ਰਾਏਪੁਰ ਦੇ ਪਟਵਾਰੀ ਤੇਜਿੰਦਰ ਸਿੰਘ ਨੂੰ ਪਟਵਾਰ ਸਰਕਲ ਮੁਜੱਫਰਪੁਰ, ਮਲਕਪੁਰ ਅਤੇ ਦੌਲਤਪੁਰ ਦਾ ਚਾਰਜ, ਪਟਵਾਰ ਸਰਕਲ ਉਸਮਾਨਪੁਰ ਦੇ ਪਟਵਾਰੀ ਮਦਨ ਲਾਲ ਨੂੰ ਪਟਵਾਰ ਸਰਕਲ ਕੋਟ ਰਾਂਝਾ ਦਾ ਚਾਰਜ ਅਤੇ ਪਟਵਾਰ ਸਰਕਲ ਮੰਗੂਵਾਲ ਦੇ ਪਟਵਾਰੀ ਇੰਦਰਜੀਤ ਕੌਰ ਨੂੰ ਪਟਵਾਰ ਸਰਕਲ ਖੋਜਾ, ਸ਼ੇਖੂਪੁਰ ਤੇ ਬਖ਼ਲੌਰ ਦਾ ਚਾਰਜ ਦਿੱਤਾ ਗਿਆ ਹੈ। ਜ਼ਿਲ੍ਹਾ ਕੂਲੈਕਟਰ ਵੱਲੋਂ ਇਨ੍ਹਾਂ ਕਾਨੂੰਨਗੋਆਂ ਅਤੇ ਪਟਵਾਰੀਆਂ ਨੂੰ, ਉਨ੍ਹਾਂ ਨੂੰ ਦਿੱਤੇ ਗਏ ਵਾਧੂ ਸਰਕਲਾਂ ਦੇ ਬਕਾਇਆ ਇੰਤਕਾਲਾਂ ਅਤੇ ਜਮ੍ਹਾਬੰਦੀਆਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


Manoj

Content Editor

Related News