ਜ਼ਿਲਾ ਪ੍ਰਸ਼ਾਸਕੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਕਲਮਛੋਡ਼ ਹਡ਼ਤਾਲ
Thursday, Aug 30, 2018 - 12:48 AM (IST)
ਧੂਰੀ, (ਸ਼ਰਮਾ)- ਡਿਪਟੀ ਕਮਿਸ਼ਨਰ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਤਹਿਸੀਲ ਦਫਤਰਾਂ ’ਚ ਪਿਛਲੇ ਤਿੰਨ ਦਿਨਾਂ ਤੋਂ ਨਿਰੰਤਰ ਕਲਮਛੋਡ਼ ਹਡ਼ਤਾਲ ਹੋਣ ਕਾਰਨ ਸਮੁੱਚੇ ਦਫਤਰਾਂ ਦਾ ਕੰਮ ਬੰਦ ਪਿਆ ਹੈ। ਮੁਲਾਜ਼ਮ ਧਰਨੇ ਦੇ ਨਾਲ-ਨਾਲ ਰੋਸ ਵਜੋਂ ਅਰਥੀ ਫੂਕ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਲੋਕ ਮੁਸ਼ਕਲਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ।
ਇਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਾਰ ਸਰਕਾਰ ਵੱਲੋਂ ਹੁਣ ਵੀ ਮੁਲਾਜ਼ਮਾਂ ਦੀਆਂ ਹੱਕਾਂ, ਮੰਗਾਂ ਜਿਵੇਂ ਕਿ ਡੀ.ਏ. ਦੀਆਂ ਕਿਸ਼ਤਾਂ, ਪੇ ਕਮਿਸ਼ਨ ਦੀ ਰਿਪੋਰਟ ਅਤੇ 15/3/15 ਦੇ ਨੋਟੀਫਿਕੇਸ਼ਨ ਤੋਂ ਜਿਸ ’ਚ ਸਟੈਨੋ ਕੇਡਰ ਨੂੰ ਸੀਨੀਅਰ ਸਹਾਇਕ ਦੀ ਉਨਤੀ ਤੋਂ ਵਾਂਝਾ ਰੱਖਿਆ ਗਿਆ ਹੈ, ਨੂੰ ਰੱਦ ਕਰਨ ਸਬੰਧੀ ਸਮੂਹ ਮੁਲਾਜ਼ਮ 30/8/18 ਨੂੰ ਸਮੂਹਿਕ ਛੁੱਟੀ ਲੈ ਕੇ ਡੀ.ਸੀ. ਦਫਤਰ ਉਪ ਮੰਡਲ ਦਫਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਘਿਰਾਓ ਕਰਨਗੇ।
ਇਸ ਸਬੰਧੀ ਅਰਵਿੰਦ ਗੋਇਲ, ਸਤਨਾਮ ਸਿੰਘ, ਰਾਜਿੰਦਰ ਸਿੰਘ, ਮਨਜੀਤ ਕੌਰ, ਹਰਭਜਨ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ, ਸੁਮਿਤ ਕੁਮਾਰ ਕਲਰਕ ਅਾਦਿ ਹਾਜ਼ਰ ਸਨ।
