ਟੁੱਟੀ ਸਡ਼ਕ ਤੋਂ ਪ੍ਰੇਸ਼ਾਨ ਭਾਕਿਯੂ ਨੇ ਕੰਪਨੀ ਖਿਲਾਫ ਸਡ਼ਕ ਜਾਮ ਕਰ ਕੇ  ਕੀਤੀ  ਨਾਅਰੇਬਾਜ਼ੀ

Tuesday, Aug 21, 2018 - 12:07 AM (IST)

ਟੁੱਟੀ ਸਡ਼ਕ ਤੋਂ ਪ੍ਰੇਸ਼ਾਨ ਭਾਕਿਯੂ ਨੇ ਕੰਪਨੀ ਖਿਲਾਫ ਸਡ਼ਕ ਜਾਮ ਕਰ ਕੇ  ਕੀਤੀ  ਨਾਅਰੇਬਾਜ਼ੀ

ਤਪਾ ਮੰਡੀ, (ਸ਼ਾਮ, ਗਰਗ)– ਤਪਾ ਪੱਖੋਂ-ਕੈਂਚੀਆਂ ਰੋਡ ’ਤੇ ਪਿੰਡ ਉਗੋਕੇ ਤੋਂ ਜਾਂਦੀ ਲਿੰਕ ਰੋਡ ’ਤੇ ਲਾਏ ਲੁੱਕ ਪਲਾਂਟ ਕਾਰਨ ਟੁੱਟੀ ਸਡ਼ਕ ਤੋਂ ਪ੍ਰੇਸ਼ਾਨ ਭਾਕਿਯੂ ਡਕੌਂਦਾ ਨੇ ਆਰ. ਸੀ. ਕੰਪਨੀ ਖਿਲਾਫ ਰੋਡ ਜਾਮ ਕਰ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ।  ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਅਾ ਕਿ ਆਰ. ਸੀ. ਕੰਪਨੀ ਦੇ ਅਧਿਕਾਰੀ ਕਈ ਵਾਰ ਪਿੰਡ ਵਾਸੀਆਂ ਨਾਲ ਵਾਅਦੇ ਕਰ ਕੇ ਮੁੱਕਰ ਗਏ, ਜਿਸ ਕਾਰਨ ਉਨ੍ਹਾਂ ਨੂੰ ਅੱਕ ਕੇ ਧਰਨਾ ਲਾਉਣਾ ਪਿਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ 21 ਅਗਸਤ ਤੋਂ ਨੈਸ਼ਨਲ ਰੋਡ ’ਤੇ ਅਣਮਿੱਥੇ ਸਮੇਂ ਲਈ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੀ. ਆਰ. ਸੀ. ਕੰਪਨੀ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ, ਜਿਸ ਕਰਕੇ ਅੱਜ ਇਸ ਰੋਡ ’ਤੇ ਚੱਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਵੀ ਕੰਪਨੀ ਦੇ ਅਧਿਕਾਰੀ ਹਨ। ਥਾਣਾ ਸ਼ਹਿਣਾ ਦੀ ਸਬ-ਇੰਸਪੈਕਟਰ ਜਸਵੀਰ ਕੌਰ, ਗੁਰਪਾਲ ਸਿੰਘ ਚੌਕੀ ਇੰਚਾਰਜ ਦੀ ਅਗਵਾਈ ਵਿਚ ਪੁਲਸ ਪ੍ਰਸ਼ਾਸਨ ਵੀ ਤਾਇਨਾਤ ਸੀ। 
ਇਸ ਮੌਕੇ ਸਾਗਰ ਸਿੰਘ, ਜਗਤਾਰ ਸਿੰਘ ਚੀਮਾ, ਬਿੰਦਰ ਸਿੰਘ ਜੋਧਪੁਰ, ਬਹਾਦਰ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਸਾਧੂ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ, ਸਰਬਾ ਸਿੰਘ, ਕਾਕਾ ਸਿੰਘ, ਗੁਰਦੇਵ ਸਿੱਘ, ਇੰਦਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।


Related News