ਵੱਡੀ ਖ਼ਬਰ: ਬੇਅਦਬੀ ਮਾਮਲੇ 'ਚ ਮੁਲਜ਼ਮ ਦੇ ਪਿਤਾ ਡੇਰਾ ਪ੍ਰੇਮੀ ਨੂੰ ਕਿਸੇ ਨੇ ਮਾਰੀ ਗੋਲੀ

11/20/2020 6:35:44 PM

ਭਗਤਾ ਭਾਈ (ਢਿੱਲੋਂ, ਪ੍ਰਵੀਨ): ਅੱਜ ਇਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਦੇ ਪਿਤਾ ਡੇਰਾ ਪ੍ਰੇਮੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਜਤਿੰਦਰ ਅਰੋੜਾ ਵਾਸੀ ਭਗਤਾ ਭਾਈ 'ਤੇ ਦੋਸ਼ ਲੱਗੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਉਹ ਸਿੱਧੇ ਤੌਰ 'ਤੇ ਸ਼ਾਮਲ ਸੀ। ਇਹ ਮਾਮਲਾ ਹੁਣ ਅਦਾਲਤ ਵਿਚ ਵਿਚਾਰਾਧੀਨ ਹੈ।

ਇਹ ਵੀ ਪੜ੍ਹੋਭਾਖੜਾ ਨਹਿਰ 'ਚ ਨੌਜਵਾਨ ਨੇ ਮਾਰੀ ਛਾਲ, ਬਚਾਉਣ ਆਇਆ ਭਰਾ ਵੀ ਰੁੜਿਆ

ਅੱਜ ਜਤਿੰਦਰ ਅਰੋੜਾ ਦੇ ਪਿਤਾ ਮਨੋਹਰ ਲਾਲ ਅਰੋੜਾ ਭਗਤਾ ਭਾਈ ਵਿਖੇ ਆਪਣੀ ਦੁਕਾਨ 'ਤੇ ਮੌਜੂਦ ਸਨ। ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਥੇ ਆਏ ਤੇ ਉਕਤ ਨੂੰ ਗੋਲ਼ੀ ਮਾਰ ਕੇ ਫਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਥਾਣਾ ਦਿਆਲਪੁਰਾ ਪੁਲਸ ਮੌਕੇ 'ਤੇ ਪਹੁੰਚੀ ਤੇ ਤਫਤੀਸ਼ੀ ਆਰੰਭ ਦਿੱਤੀ ਗਈ। ਦੂਜੇ ਪਾਸੇ ਮਨੋਹਰ ਲਾਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋਦੁਖ਼ਦ ਖ਼ਬਰ: ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਜਾ ਰਹੇ ਤਿੰਨ ਵਿਅਕਤੀਆਂ ਦੀ ਦਰਦਨਾਕ ਹਾਦਸੇ 'ਚ ਮੌਤ

ਇਹ ਵੀ ਪੜ੍ਹੋਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ


Shyna

Content Editor Shyna