ਰਿਸੈਪਸ਼ਨ ਕਵਰ ਕਰਨ ਗਏ ਫੋਟੋਗ੍ਰਾਫਰ, ਕੁੱਟਮਾਰ ਕਰਕੇ ਕੀਤਾ ਬੇਹਾਲ
Tuesday, Feb 26, 2019 - 03:28 PM (IST)

ਜਲੰਧਰ (ਸੁਧੀਰ)— ਰਾਮਾਮੰਡੀ ਹੁਸ਼ਿਆਰਪੁਰ ਰੋਡ 'ਤੇ ਪੈਂਦੇ ਇਕ ਰਿਜ਼ੋਰਟ 'ਚ ਸੋਮਵਾਰ ਰਾਤ ਗੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਰਿਜ਼ੋਰਟ 'ਚ ਚੱਲ ਰਹੀ ਰਿਸੈਪਸ਼ਨ ਪਾਰਟੀ ਨੂੰ ਲੁਧਿਆਣਾ ਤੋਂ ਸ਼ੂਟ ਕਰਨ ਆਏ ਨੀਲ ਕਮਲ ਸਟੂਡੀਓ ਦੇ ਫੋਟੋਗ੍ਰਾਫਰਾਂ ਨੂੰ ਪੈਲੇਸ ਸਟਾਫ ਨੇ ਬੰਧਕ ਬਣਾ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਕਰੀਬ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀਆਂ 'ਚ ਇਕ ਫੋਟੋਗ੍ਰਾਫਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਲੁਧਿਆਣਾ ਤੋਂ ਰਿਜ਼ੋਰਟ 'ਚ ਵਿਆਹ ਸਮਾਰੋਹ ਦੀ ਰਿਸੈਪਸ਼ਨ ਪਾਰਟੀ ਨੂੰ ਕਵਰ ਕਰਨ ਲਈ ਆਏ ਸਨ ਕਿ ਰਿਜ਼ੋਰਟ ਦੇ ਸਟਾਫ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕਰ ਦਿੱਤੀ ਅਤੇ ਉਨ੍ਹਾਂ ਦੇ ਲੱਖਾਂ ਰੁਪਏ ਦੇ ਕੈਮਰੇ ਅਤੇ ਸਾਮਾਨ ਖੋਹ ਲਿਆ। ਝਗੜਾ ਕਿਸ ਕਾਰਨ ਹੋਇਆ, ਇਸ ਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।