ਜਲੰਧਰ : ਬਸਤੀ ਸ਼ੇਖ ''ਚ ਹੋਈ ਗੁੰਡਾਗਰਦੀ, ਨੌਜਵਾਨਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Monday, Jun 22, 2020 - 12:37 PM (IST)

ਜਲੰਧਰ : ਬਸਤੀ ਸ਼ੇਖ ''ਚ ਹੋਈ ਗੁੰਡਾਗਰਦੀ, ਨੌਜਵਾਨਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਲੰਧਰ (ਸ਼ੋਰੀ)— ਬਸਤੀ ਸ਼ੇਖ ਦੇ ਜੈਨਾ ਨਗਰ ਨਜ਼ਦੀਕ ਸ਼ਮਸ਼ਾਨਘਾਟ 'ਚ ਬੀਤੀ ਦੇਰ ਕੁਝ ਨੌਜਵਾਨਾਂ ਨੇ ਗੁੰਡਾਗਰਦੀ ਕਰਦੇ ਸ਼ਰਾਬ ਪੀ ਰਹੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਨੂੰ ਲਹੂ ਲੁਹਾਣ ਕਰ ਗੁੰਡਗਰਦੀ ਕੀਤੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਜ਼ਖਮੀਆਂ 'ਚੋਂ ਗੌਰਵ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਅਫਸਰਸ਼ਾਹੀ ਤੇ ਮੰਤਰੀਆਂ ਦਾ ਵਿਵਾਦ, ਪ੍ਰਤਾਪ ਬਾਜਵਾ ਨੇ ਮੁੜ ਘੇਰੀ ਕੈਪਟਨ ਸਰਕਾਰ

ਜਾਣਕਾਰੀ ਦਿੰਦੇ ਹੋਏ ਥਾਣਾ ਭਾਰਗੋ ਕੈਂਪ 'ਚ ਤਾਇਨਾਤ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਰੋਹਿਤ ਪੁੱਤਰ ਅਨਿਲ ਵਾਸੀ ਰਾਜਪੂਤ ਨਗਰ ਮਾਡਲ ਹਾਊਸ ਆਪਣੇ ਦੋਸਤਾਂ ਗੌਰਵ ਵਾਸੀ ਨਿਊ ਕਰਤਾਰ ਨਗਰ, ਅਮਿਤ ਅਤੇ ਅਰੁਣ ਦੇ ਨਾਲ ਸ਼ਰਾਬ ਪੀ ਰਹੇ ਸਨ, ਇਸ ਦੌਰਾਨ ਮੁਕੇਸ਼ ਉਰਫ ਮੰਗੀ ਆਪਣੇ ਭਰਾ ਰਸ਼ਪਾਲ ਉਰਫ ਲਵਲੀ ਵਾਸੀ ਦਸ਼ਮੇਸ਼ ਨਗਰ ਆਪਣੇ ਸਾਥੀ ਰਾਹੁਲ ਉਰਫ ਕਾਲੂ ਵਾਸੀ ਕੋਟ ਮੁਹੱਲਾ ਅਤੇ ਹੋਰ ਹਥਿਆਰਬੰਦ ਸਾਥੀਆਂ ਨਾਲ ਆਇਆ ਅਤੇ ਹਮਲਾ ਕਰ ਦਿੱਤਾ ਹਮਲੇ ਦਾ ਕਾਰਨ ਉਨ੍ਹਾਂ 'ਚ ਕਿਸੇ ਗੱਲ ਨੂੰ ਹੋਈ ਬਹਿਸਬਾਜ਼ੀ ਹੋਣਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਅਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਹਮਲਾਵਰ ਘਰਾਂ ਤੋਂ ਫਰਾਰ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

shivani attri

Content Editor

Related News