ਪੰਜਾਬ ਦੀਆਂ 436 ਪੇਂਡੂ ਡਿਸਪੈਂਸਰੀਆਂ ''ਚ ਨਹੀਂ ਹਨ ਡਾਕਟਰ

Tuesday, Apr 02, 2019 - 09:58 AM (IST)

ਪੰਜਾਬ ਦੀਆਂ 436 ਪੇਂਡੂ ਡਿਸਪੈਂਸਰੀਆਂ ''ਚ ਨਹੀਂ ਹਨ ਡਾਕਟਰ

ਚੰਡੀਗੜ੍ਹ (ਹਾਂਡਾ)—ਪੰਜਾਬ 'ਚ 436 ਡਿਸਪੈਂਸਰੀਆਂ ਡਾਕਟਰਾਂ ਦੀ ਕਮੀ ਕਾਰਨ ਵਰਕਿੰਗ 'ਚ ਨਹੀਂ ਹਨ ਤੇ ਨਾ ਹੀ ਸਰਕਾਰ ਨੇ ਖਾਲੀ ਪਏ ਡਾਕਟਰਾਂ ਦੇ ਅਹੁਦਿਆਂ ਨੂੰ ਭਰਨ ਦੀ ਕੋਈ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਕਾਰਨ ਪੇਂਡੂ ਇਲਾਕਿਆਂ 'ਚ ਲੋਕ ਇਲਾਜ ਤੋਂ ਵਾਂਝੇ ਹਨ। ਉਕਤ ਜਾਣਕਾਰੀ ਸਰਕਾਰ ਨੇ ਖੁਦ ਆਰ. ਟੀ. ਆਈ. ਰਾਹੀਂ ਸਵੀਕਾਰ ਕੀਤੀ ਹੈ, ਜਿਸ ਤੋਂ ਬਾਅਦ ਇਕ ਜਨਹਿਤ ਪਟੀਸ਼ਨ ਹਾਈ ਕੋਰਟ 'ਚ ਦਾਖਲ ਕੀਤੀ ਗਈ ਹੈ, ਜਿਸ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੇ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਗਲੀ ਸੁਣਵਾਈ, ਜੋ 13 ਮਈ ਨੂੰ ਹੋਣੀ ਹੈ, ਮੌਕੇ ਜਵਾਬ ਦਾਖਲ ਕਰਨ ਨੂੰ ਕਿਹਾ ਗਿਆ ਹੈ।


author

Shyna

Content Editor

Related News