ਪੰਜਾਬ ’ਚ ਵੱਡੇ ਰਾਜਸੀ ਧਮਾਕੇ ਦੀ ਚਰਚਾ ਸ਼ੁਰੂ !
Monday, Jul 26, 2021 - 01:43 AM (IST)
ਲੁਧਿਆਣਾ(ਮੁੱਲਾਂਪੁਰੀ)– ਪੰਜਾਬ ’ਚ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਜੋ ਪੰਜਾਬ ਦੇ ਤਾਜ਼ੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਉਹ ਕਿਸੇ ਵੱਡੇ ਰਾਜਸੀ ਧਮਾਕੇ ਦੇ ਆਸਾਰ ਦਾ ਇਸ਼ਾਰਾ ਕਰ ਰਹੇ ਹਨ, ਕਿਉਂਕਿ ਪੰਜਾਬ ਦੇ ਪਿਛਲੇ ਚਾਰ ਸਾਲ ਤੋਂ ਚੱਲੀ ਆ ਰਹੀ ਕੈਪਟਨ ਸਰਕਾਰ ਤੋਂ ਪਹਿਲਾਂ ਤਾਂ ਪੰਜਾਬ ਦੁਖੀ ਦੱਸਿਆ ਜਾ ਰਿਹਾ ਸੀ ਤੇ ਹੁਣ ਲੱਗਭਗ ਸਾਰੇ ਵਿਧਾਇਕ ਦੁਖੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ- ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕੀਤਾ ਸਸਪੈਂਡ (ਵੀਡੀਓ)
55 ਵਿਧਾਇਕ ਤੇ 5 ਮੰਤਰੀਆਂ ਵੱਲੋਂ ਦਸਤਖਤ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਪੱਤਰ ਭੇਜਣ ਦੇ ਰਾਜਸੀ ਹਲਕਿਆਂ ਕਈ ਤਰ੍ਹਾਂ ਦੇ ਮਤਲਬ ਨਿਕਲ ਰਹੇ ਹਨ। ਬਾਕੀ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਨੇ ਪੰਜਾਬ ਦੇ ਨੇਤਾਵਾਂ ਬਾਰੇ ਤਲਖੀ ਭਰੀ ਤਕਲੀਫ ਕਰ ਕੇ ਕਈਆਂ ਨੂੰ ਪਿੱਠ ’ਚ ਛੁਰਾ ਮਾਰਨ ਵਾਲੇ ਆਖਿਆ ਹੈ, ਉਹ ਵੀ ਚਰਚਾ ’ਚ ਹੈ। ਇਸੇ ਤਰਾਂ ਨਵੇਂ ਬਣੇ ਪ੍ਰਧਾਨ ਸਿੱਧੂ ਨੇ ਆਪਣੇ ਪਹਿਲੇ ਭਾਸ਼ਣ ’ਚ ਡੈਸਕ ’ਤੇ ਬੈਠੇ ਲੀਡਰਾਂ ਨੂੰ ਇਹ ਦੱਸ ਦਿੱਤਾ ਕਿ ਹੁਣ ਚਾਪਲੂਸੀ ਨਹੀਂ, ਕੰਮ ਕਰਨਾ ਪਵੇਗਾ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਦੀ ਕੁਰਸੀ ਦਾ ਮੁੱਦਾ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ : ਗੜ੍ਹੀ
ਇਨ੍ਹਾਂ ਗੱਲਾਂ ਨੂੰ ਲੈ ਕੇ ਪੰਜਾਬ ’ਚ ਵੱਡੇ ਰਾਜਸੀ ਧਮਾਕੇ ਹੋਣ ਦੀ ਚਰਚਾ ਸਿਖਰ ’ਤੇ ਹੈ।