ਕਾਂਗਰਸੀ ਨੇਤਾਵਾਂ ''ਚ ਛਿੜੀ ਚਰਚਾ, ਜੇ 2022 ’ਚ ਚੰਨੀ ਹੋਣਗੇ CM ਦਾ ਚਿਹਰਾ ਤਾਂ ਸਿੱਧੂ ਕੀ ਕਰਨਗੇ
Monday, Sep 20, 2021 - 09:34 PM (IST)
ਲੁਧਿਆਣਾ(ਹਿਤੇਸ਼)- ਪੰਜਾਬ ’ਚ ਮੁੱਖ ਮੰਤਰੀ ਬਦਲਣ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ ਕਿ 2022 ’ਚ ਕਾਂਗਰਸ ਵੱਲੋਂ ਸੀ. ਐੱਮ. ਦਾ ਚਿਹਰਾ ਕੌਣ ਹੋਵੇਗਾ।
ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਨਵਜੋਤ ਸਿੱਧੂ ਦੀ ਲੜਾਈ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਸੀ, ਜਿਸ ਵਿਚ ਉਹ ਕਾਮਯਾਬ ਹੋ ਗਏ ਹਨ। ਹਾਲਾਂਕਿ ਖੁਦ ਸਿੱਧੂ ਵੀ ਸੀ. ਐੱਮ. ਬਣਾਉਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ ਪਰ ਕੈਪਟਨ ਖੇਮੇ ਵੱਲੋਂ ਬਗਾਵਤ ਕਰਨ ਦੇ ਡਰੋਂ ਹਾਲ ਦੀ ਘੜੀ ਉਨ੍ਹਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਿਸ਼ਾਨੇ ’ਤੇ ਆਏ ਪੰਜਾਬ ਦੇ ਨਵੇਂ CM ਚੰਨੀ
ਦੱਸਿਆ ਜਾਂਦਾ ਹੈ ਕਿ ਸਿੱਧੂ ਨੂੰ 2022 ਦੇ ਵਿਧਾਨ ਸਭਾ ਚੋਣ ’ਚ ਕਾਂਗਰਸ ਦਾ ਚਿਹਰਾ ਬਣਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ, ਜਿਸ ’ਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਐਤਵਾਰ ਨੂੰ ਚਰਨਜੀਤ ਚੰਨੀ ਨੂੰ ਸੀ. ਐੱਮ. ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਮੋਹਰ ਲਗਾ ਦਿੱਤੀ ਸੀ। ਉਸ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਕੀ ਚੰਨੀ ਡੰਮੀ ਸੀ. ਐੱਮ. ਹੋਣਗੇ, ਜਦੋਂਕਿ ਖੁਦ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਵੀ ਰਾਵਤ ਦੇ ਬਿਆਨ ਦੀ ਟਾਈਮਿੰਗ ਗਲਤ ਦੱਸਦੇ ਹੋਏ ਸੀ. ਐੱਮ. ਦੀ ਅਥਾਰਿਟੀ ਨੂੰ ਕਮਜ਼ੋਰ ਕਰਨ ਦਾ ਯਤਨ ਕਰਾਰ ਦੇ ਦਿੱਤਾ ਹੈ।
ਇਸ ਤੋਂ ਬਾਅਦ ਛਿੜੀ ਚਰਚਾ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਡੈਮੇਜ਼ ਕੰਟਰੋਲ ’ਚ ਜੁਟ ਗਈ ਹੈ, ਜਿਸ ਦੇ ਤਹਿਤ ਖੁਦ ਰਣਦੀਪ ਸੂਰਜੇਵਾਲਾ ਨੇ ਸਾਫ ਕੀਤਾ ਹੈ ਕਿ 2022 ਦੇ ਵਿਧਾਨ ਸਭਾ ਚੋਣ ਵਿਚ ਚੰਨੀ ਹੀ ਕਾਂਗਰਸ ਵੱਲੋਂ ਸੀ. ਐੱਮ. ਦਾ ਚਿਹਰਾ ਹੋਣਗੇ। ਇਸ ਨੂੰ ਉਨ੍ਹਾਂ ਨੇ ਦਲਿਤਾਂ ਦੀ ਨਾਰਾਜ਼ਗੀ ਤੋਂ ਬਚਣ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਖੁਸ਼ ਕਰਨ ਲਈ ਚੰਨੀ ਨੂੰ ਬਣਾਇਆ ਗਿਆ ਹੈ ਪਰ ਇਸ ਤੋਂ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਜੇਕਰ ਚੰਨੀ ਹੀ ਕਾਂਗਰਸ ਦੀ ਅਗਵਾਈ ਕਰਨਗੇ ਤਾਂ ਫਿਰ ਸਿੱਧੂ ਦੇ ਸੀ. ਐੱਮ. ਬਣਨ ਦੇ ਸੁਪਨੇ ਦਾ ਕੀ ਹੋਵੇਗਾ?
ਇਹ ਵੀ ਪੜ੍ਹੋ- ਮਹਿਲਾਵਾਂ ਨੂੰ ਛੇੜਨ ਵਾਲਾ CM ਚੰਨੀ ਬਸਪਾ ਨੂੰ ਸਵੀਕਾਰ ਨਹੀਂ : ਜਸਵੀਰ ਗੜ੍ਹੀ
ਸਿੱਧੂ ਵੱਲੋਂ ਆਪਣਾ ਰਸਤਾ ਸਾਫ ਕਰਨ ਲਈ ਰੰਧਾਵਾ ਦੀ ਜਗ੍ਹਾ ਅੱਗੇ ਕੀਤਾ ਗਿਆ ਸੀ ਚੰਨੀ ਦਾ ਨਾਂ
ਕਾਂਗਰਸ ਵੱਲੋਂ ਜਿਸ ਤਰ੍ਹਾਂ ਮੁੱਖ ਮੰਤਰੀ ਬਣਾਉਣ ਲਈ ਸੁਖਜਿੰਦਰ ਰੰਧਾਵਾ ਦੀ ਜਗ੍ਹਾ ਚਰਨਜੀਤ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਹੈ। ਉਸ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਦੱਸੀ ਜਾ ਰਹੀ ਹੈ ਕਿਉਂਕਿ ਸਿੱਧੂ ਖੁਦ ਸੀ. ਐੱਮ. ਨਹੀਂ ਬਣ ਸਕੇ ਅਤੇ ਜੇਕਰ ਰੰਧਾਵਾ ਨੂੰ ਕੁਰਸੀਂ ਮਿਲ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਚੰਗਾ ਕੰਮ ਕਰਨ ਜਾਂ ਕਾਂਗਰਸ ’ਚ ਮਜ਼ਬੂਤ ਪਕੜ ਬਣਾਉਣ ਕਾਰਨ 2022 ’ਚ ਉਨ੍ਹਾਂ ਦਾ ਨਾਂ ਪਿੱਛੇ ਕਰਨਾ ਮੁਸ਼ਕਿਲ ਹੋ ਸਕਦਾ ਸੀ, ਜਿਸ ਦੇ ਮੱਦੇਨਜ਼ਰ ਚੰਨੀ ਨੂੰ ਆਉਣ ਵਾਲੇ ਸਮੇਂ ਦੌਰਾਨ ਆਸਾਨੀ ਨਾਲ ਸਾਈਡ ਲਾਈਨ ਕਰਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।