ਸਿੱਧੀ ਅਦਾਇਗੀ ਨੂੰ ਲੈ ਕੇ ਖ਼ੁਸ਼ ਕਿਸਾਨ, ਖਾਤਿਆਂ ''ਚ ਪੈਸੇ ਆਉਣ ਦੀ ਕਵਾਇਦ ਸ਼ੁਰੂ

05/11/2021 4:31:14 PM

ਨਾਭਾ (ਰਾਹੁਲ) : ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸੀ। ਕਿਸਾਨ ਪਹਿਲਾਂ ਮੰਡੀਆਂ ਵਿੱਚ ਆੜ੍ਹਤੀਆਂ ਦੇ ਰਾਹੀਂ ਆਪਣੀ ਫ਼ਸਲ ਵੇਚਦੇ ਸਨ ਅਤੇ ਆੜ੍ਹਤੀਆਂ ਦੇ ਰਾਹੀਂ ਉਹ ਪੈਸਾ ਲੈਂਦੇ ਸਨ ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ।

ਸਿੱਧੇ ਖਾਤਿਆਂ ਵਿੱਚ ਆਈ ਪੇਮੈਂਟ ਨੂੰ ਲੈ ਕੇ ਕਿਸਾਨ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਇਸ ਦੇ ਤਹਿਤ ਨਾਭਾ ਵਿਖੇ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਜੇ ਫਾਰਮ ਭਰਨ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਆ ਗਏ ਹਨ। ਇਸ ਵਾਰ ਸਾਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਕਿਸਾਨ ਆਪਣੀ ਕਣਕ ਦੀ ਫ਼ਸਲ ਵੇਚ ਕੇ ਮੰਡੀਆਂ ਵਿੱਚੋਂ ਵਿਹਲੇ ਹੋਏ ਤਾਂ ਥੋੜ੍ਹੇ ਦਿਨਾਂ ਤੱਕ ਹੀ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪੈਣੇ ਸ਼ੁਰੂ ਵੀ ਹੋ ਗਏ ਅਤੇ ਹੁਣ ਕਿਸਾਨ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਕੇਂਦਰ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਸੀ, ਉਸ ਨਾਲ ਸਾਡੇ ਖਾਤਿਆਂ ਵਿੱਚ ਸਿੱਧੇ ਪੈਸੇ ਆ ਗਏ ਹਨ ਅਤੇ ਤਕਰੀਬਨ ਸਾਰੇ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਆ ਗਏ ਹਨ। 
 


Babita

Content Editor

Related News