ਲੋਕਾਂ ਤੱਕ ਪਹੁੰਚਾਇਆ ਜਾਵੇਗਾ ਮਾਨ ਸਰਕਾਰ ਦੀਆਂ ਜਨਹਿਤ ਪਾਲਿਸੀਆਂ ਦਾ ਸਿੱਧਾ ਲਾਭ : ਬਲਕਾਰ ਸਿੰਘ
Monday, Jun 19, 2023 - 06:26 PM (IST)

ਜਲੰਧਰ (ਚੋਪੜਾ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਜਨਹਿਤ ਦੀਆਂ ਪਾਲਿਸੀਆਂ ਦਾ ਸਿੱਧਾ ਲਾਭ ਲੋਕਾਂ ਤਕ ਪਹੁੰਚਾਇਆ ਜਾਏਗਾ। ਉਕਤ ਸ਼ਬਦ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਚੋਪੜਾ ਟਾਊਨਸ਼ਿਪ ਵੈੱਲਫੇਅਰ ਸੋਸਾਇਟੀ (ਰਜਿ.) ਵੱਲੋਂ ਜਲੰਧਰ ਕੁੰਜ ’ਚ ਉਨ੍ਹਾਂ ਦੇ ਲੋਕਲ ਬਾਡੀਜ਼ ਮੰਤਰੀ ਬਣਨ ਨੂੰ ਲੈ ਕੇ ਆਯੋਜਿਤ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰਨ ਦੌਰਾਨ ਕਹੇ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਕੈਬਨਿਟ ਮੰਤਰੀ ਬਲਕਾਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬਲਕਾਰ ਸਿੰਘ ਨੇ ਕਿਹਾ ਕਿ ਜਲੰਧਰ ਕੁੰਜ ਦੇ ਵਿਕਾਸ ’ਚ ਕੋਈ ਕਮੀ ਨਹੀਂ ਛੱਡੀ ਜਾਏਗੀ ਤੇ ਇਲਾਕੇ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਦਾ ਪਹਿਲੇ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਲਾਕਾ ਵਾਸੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜੀ ਜਾ ਰਹੀ ਲੜਾਈ ’ਚ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ’ਚ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ, ਹਰੇਕ ਵਰਗ 600 ਯੂਨਿਟ ਤਕ ਬਿਜਲੀ ਦੇ ਬਿੱਲਾਂ ਦੀ ਮੁਆਫੀ, ਮੁਹੱਲਾ ਕਲੀਨਿਕ ਸਣੇ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ‘ਆਪ’ ਸਰਕਾਰ ਨੇ ਆਪਣੀ ਬਾਕੀ ਵਾਅਦਿਆਂ ਨੂੰ ਵੀ ਜਲਦੀ ਹੀ ਅਮਲੀ ਜਾਮਾ ਪਹਿਨਾਏਗੀ।
ਇਹ ਵੀ ਪੜ੍ਹੋ : ਭਾਰਤ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਪਰਿਭਾਸ਼ਾ ਲਿਖੇਗਾ
ਇਸ ਦੌਰਾਨ ਬਲਕਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਨੂੰ ‘ਆਪ’ ਨੇਤਾ ਸੁਖਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਰੌਕੀ, ‘ਆਪ’ ਦੇ ਸੀਨੀਅਰ ਨੇਤਾ ਅਤੇ ਸੋਸਾਇਟੀ ਦੇ ਮੁੱਖ ਸਲਾਹਕਾਰ ਯਾਦਵਿੰਦਰ ਸਿੰਘ ਰੰਧਾਵਾ, ਗੁਰਮੀਤ ਬਾਵਾ ਅਤੇ ਨੀਤੂ ਅਤੇ ਵਿਕਰਮਜੀਤ ਕੌਰ ਰੰਧਾਵਾ ਨੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ : ਉਮਾਨ ਤੋਂ ਪਰਤੀ ਔਰਤ ਬੋਲੀ : ਮਾਸੀ ਦੀ ਲੜਕੀ ਨੇ ਸੁਪਨੇ ਦਿਖਾ ਵਿਦੇਸ਼ ਬੁਲਾ ਕੇ ਬਣਾਇਆ ਬੰਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।