ਦੀਨਾਨਗਰ ਅੱਤਵਾਦੀ ਹਮਲਾ : 4 ਸਾਲ ਬੀਤ ਜਾਣ ਦੇ ਬਾਅਦ ਵੀ ਤਾਜ਼ਾ ਹਨ ਜ਼ਖਮ

07/27/2019 10:52:25 AM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) :  27 ਜੁਲਾਈ 2015 ਸਵੇਰੇ 5 ਵਜੇ ਦੀਨਾਨਗਰ ਦੇ ਲੋਕ ਅਜੇ ਨੀਂਦ 'ਚੋਂ ਪੂਰੀ ਤਰ੍ਹਾਂ ਜਾਗੇ ਵੀ ਨਹੀਂ ਸਨ ਕਿ ਅਚਾਨਕ ਪੂਰਾ ਇਲਾਕਾ ਗੋਲੀਆਂ ਦੀ ਤੜਤੜਾਹਟ ਸੁਣ ਕੇ ਸੰਨ੍ਹ ਰਹਿ ਗਿਆ। ਪਹਿਲਾਂ ਤਾਂ ਸ਼ਹਿਰ ਦੇ ਲੋਕ ਇਹ ਸਮਝ ਹੀ ਨਹੀਂ ਸਕੇ ਕਿ ਅਸਲ 'ਚ ਹੋਇਆ ਕੀ ਹੈ ਪਰ ਜਿਵੇਂ ਹੀ ਲੋਕਾਂ ਨੂੰ ਆਪਣੇ ਸ਼ਹਿਰ 'ਚ ਹੋਏ ਅੱਤਵਾਦੀ ਹਮਲੇ ਦਾ ਪਤਾ ਚੱਲਿਆ ਤਾਂ ਸਾਰੇ ਘਬਰਾ ਕੇ ਆਪਣੇ ਘਰਾਂ 'ਚ ਦੁਬਕ ਗਏ। ਲੋਕਾਂ ਦਾ ਘਬਰਾਉਣਾ ਵੀ ਸੰਭਾਵਿਕ ਸੀ ਕਿਉਂਕਿ ਇਸ ਸ਼ਹਿਰ ਦੇ ਇਤਿਹਾਸ 'ਚ ਇਹ ਅੱਤਵਾਦੀ ਹਮਲਾ ਪਹਿਲੀ ਵਾਰ ਹੋਇਆ ਸੀ। ਅੱਤਵਾਦੀਆਂ ਨੇ ਥਾਣੇ ਨੂੰ ਘੇਰਾ ਪਾ ਲਿਆ ਸੀ। ਪੁਲਸ ਤੇ ਅੱਤਵਾਦੀਆਂ ਵਿਚਾਲੇ ਕਰੀਬ 11 ਘੰਟੇ ਚੱਲੀ ਮੁੱਠਭੇੜ 'ਚ ਤਿੰਨ ਅੱਤਵਾਦੀਆਂ ਨੂੰ ਮਾਰ ਡਿਗਾਇਆ ਸੀ। ਹਮਲੇ 'ਚ 7 ਲੋਕਾਂ ਦੀ ਵੀ ਮੌਤ ਹੋ ਗਈ ਸੀ, ਜਿਨ੍ਹਾਂ 'ਚ ਪੰਜਾਬ ਪੁਲਸ ਦੇ ਐੱਸ.ਪੀ. ਤੇ ਗ੍ਰਹਿ ਰੱਖਿਆ ਵਾਹਿਨੀ ਦੇ ਤਿੰਨਾਂ ਜਵਾਨਾਂ ਦੇ ਨਾਲ-ਨਾਲ ਤਿੰਨ ਸਥਾਨਕ ਨਾਗਰਿਕ ਸ਼ਾਮਲ ਸਨ। ਦੀਨਾਨਗਰ ਅੱਤਵਾਦੀ ਹਮਲੇ ਨੂੰ ਚਾਰ ਸਾਲ ਹੋ ਗਏ ਹਨ ਪਰ ਅੱਜ ਵੀ ਜਦੋਂ ਹਮਲੇ ਦਾ ਜ਼ਿਕਰ ਉਠਦਾ ਹੈ ਤਾਂ ਜ਼ਖਮ ਫਿਰ ਤੋਂ ਤਾਜ਼ਾ ਹੋ ਜਾਂਦੇ ਹਨ। 
PunjabKesari
ਕਮਲਜੀਤ ਸਿੰਘ ਮਠਾਰੂ ਹੀ ਉਹ ਵਿਅਕਤੀ ਨੇ, ਜੋ ਹਮਲੇ ਦੀ ਸ਼ੁਰੂਆਤ 'ਚ ਆਪਣੀ ਮਾਰੂਤੀ ਕਾਰ 'ਤੇ ਢਾਬੇ ਲਈ ਸਬਜ਼ੀਆਂ ਖਰੀਦਣ ਜਾ ਰਹੇ ਸਨ ਕਿ ਸੈਨਾ ਦੀ ਵਰਦੀ ਪਹਿਨ ਆਏ ਅੱਤਵਾਦੀਆਂ ਨੇ ਵਾਹਨ ਖੋਹਣ ਦੇ ਮਕਸਦ ਨਾਲ ਕਮਲ ਦੀ ਗੱਡੀ 'ਤੇ ਅੰਨ੍ਹੇ ਗੋਲੀਆਂ ਚਲਾਈਆਂ। ਕਮਲਜੀਤ ਨੂੰ ਅੱਤਵਾਦੀਆਂ ਨੇ ਆਪਣੀਆਂ ਗੋਲੀਆਂ ਨਾਲ ਅਜਿਹਾ ਛੱਲੀ ਕੀਤਾ ਕਿ ਉਹ ਜਿੰਦਾ ਤਾਂ ਹੈ, ਪਰ ਉਹ ਕਿਸੇ ਵੀ ਕੰਮ ਨੂੰ ਢੰਗ ਨਾਲ ਨਹੀਂ ਪੂਰਾ ਕਰ ਪਾਉਂਦੇ। ਇਸ ਦਾ ਕਰਨ ਹੈ ਕਿ ਅੱਤਵਾਦੀਆਂ ਦੀਆਂ ਘਾਤਕ ਗੋਲੀਆਂ ਨੇ ਕਮਲਜੀਤ ਦੀ ਇਕ ਬਾਂਹ ਧੜ੍ਹ ਤੋਂ ਵੱਖ ਕਰ ਦਿੱਤੀ। ਕਮਲਜੀਤ ਸਿੰਘ ਦੇ ਮੌਜੂਦਾ ਹਾਲਾਤ ਇਹ ਨੇ ਕਿ ਉਸਨੂੰ ਜਿੰਦਾ ਸ਼ਹੀਦ ਨਾ ਕਿਹਾ ਜਾਵੇ ਤਾਂ ਕੀ ਕਹੀਏ। ਕਮਲ ਅੱਤਵਾਦੀ ਹਮਲੇ ਨੂੰ ਤਾਂ ਆਪਣੇ ਆਤਮ ਬੱਲ ਨਾਲ ਝੇਲ ਗਿਆ ਪਰ  ਉਸਦਾ ਕਹਿਣਾ ਹੈ ਕਿ ਸਰਕਾਰ ਨੇ ਉਸ ਲਈ ਕੁਝ ਨਹੀਂ ਕੀਤਾ। ਹਾਲਾਂਕਿ ਉਸਦੇ ਇਲਾਜ 'ਚ ਕੁਝ ਸਹਾਇਤਾ ਜ਼ਰੂਰ ਕੀਤੀ। ਕਮਲਜੀਤ ਨੇ ਆਪਣਾ ਦਰਦ ਬਿਆਨ ਕੀਤਾ ਤਾਂ ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕੁੰਵਰ ਰਵਿੰਦਰ ਪ੍ਰਤਾਪ ਵਿੱਕੀ ਨੇ ਸਰਕਾਰ ਖਿਲਾਫ ਦੋਸ਼ਾਂ ਦੀ ਝੜੀ ਲਗਾ ਦਿੱਤੀ। ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਨੇ ਅੱਤਵਾਦੀ ਹਮਲੇ ਦੇ ਜ਼ਖਮਾਂ ਨੂੰ ਅੱਜ ਵੀ ਝੇਲ ਰਹੇ ਕਮਲਜੀਤ ਦੀ ਮਦਦ ਦੀ ਸਰਕਾਰ ਤੋਂ ਗੁਹਾਰ ਲਗਾਈ ਗਈ ਹੈ।


Baljeet Kaur

Content Editor

Related News