ਪੁਲਵਾਮਾ ਅੱਤਵਾਦੀ ਹਮਲੇ 'ਚ ਦੀਨਾਨਗਰ ਦਾ ਜਵਾਨ ਸ਼ਹੀਦ, ਘਰ 'ਚ ਛਾਇਆ ਮਾਤਮ (ਵੀਡੀਓ)
Friday, Feb 15, 2019 - 11:06 AM (IST)
ਦੀਨਾਨਗਰ (ਦੀਪਕ) : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਜ਼ਿਆਦਾ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ 'ਚ ਦੀਨਾਨਗਰ ਦੇ ਆਰੀਅ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਵੀ ਸ਼ਾਮਲ ਸੀ। ਜਿਵੇਂ ਹੀ ਇਹ ਦੁਖਦਾਈ ਖਬਰ ਪਰਿਵਾਰ ਨੂੰ ਮਿਲੀ ਪੂਰੇ ਇਲਾਕੇ 'ਚ ਮਾਤਮ ਦਾ ਮਾਹੌਲ ਛਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਜੇ ਇਕ ਸਾਲ ਪਹਿਲਾਂ ਹੀ ਮਨਿੰਦਰ ਸੀ.ਆਰ.ਪੀ.ਐੱਫ. 'ਚ ਭਰਤੀ ਹੋਇਆ ਸੀ ਤੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ। ਪਿਤਾ ਨੂੰ ਜਿਥੇ ਪੁੱਤ ਦੀ ਸ਼ਹੀਦੀ 'ਤੇ ਮਾਣ ਹੈ, ਉਥੇ ਹੀ ਸਰਕਾਰ 'ਤੇ ਗੁੱਸਾ ਵੀ ਹੈ।
ਦੱਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ 'ਚ ਸੀਆਰਪੀਐਫ ਦੇ ਕਾਫਿਲੇ 'ਤੇ ਅੱਤਵਾਦੀ ਹਮਲਾ ਹੋਇਆ, ਜਿਸ ਵਿਚ 44 ਜਵਾਨ ਸ਼ਹੀਦ ਹੋ ਗਏ ਸਨ।