ਕ੍ਰਿਸ਼ਨਾ ਯੂਨੀਫਾਰਮ ਤੇ ਮਾਨਫੈਕਚਰਿੰਗ ਸਟੋਰ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ (ਵੀਡੀਓ)

08/01/2019 9:53:16 AM

ਦੀਨਾਨਗਰ (ਦੀਪਕ) - ਦੀਨਾਨਗਰ ਦੇ ਕ੍ਰਿਸ਼ਨਾ ਯੂਨੀਫਾਰਮ ਅਤੇ ਮਾਨਫੈਕਚਰਿੰਗ ਸਟੋਰ 'ਚ ਬੀਤੀ ਦੇਰ ਰਾਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਫਾਇਰ ਬ੍ਰਿਗੇਡ ਗੁਰਦਾਸਪੁਰ ਦੀਆਂ ਦੋ ਗੱਡੀਆ ਨੇ ਮੌਕੇ 'ਤੇ ਪਹੁੰਚੇ ਕੇ 3 ਘੰਟੇ ਦੇ ਕਰੀਬ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਸਟੋਰ 'ਚ ਲੱਗੀ ਭਿਆਨਕ ਅੱਗ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਯੂਨੀਫਾਰਮ, ਕੱਪੜਾ, ਮਸ਼ੀਨਾਂ ਅਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।

PunjabKesari

ਦੱਸ ਦੇਈਏ ਕਿ ਸਟੋਰ 'ਚ ਲੱਗੀ ਅੱਗ ਨੇ ਇਸ ਕਦਰ ਭਿਆਨਕ ਰੂਪ ਧਾਰਨ ਕਰ ਲਿਆ ਸੀ ਕਿ ਉਸ ਦੇ ਸੇਕ ਨਾਲ ਮਕਾਨ ਦੀਆਂ ਕੰਧਾਂ 'ਚ ਤ੍ਰੇੜਾਂ ਪੈ ਗਈਆਂ। ਪੀੜਤ ਦੁਕਾਨ ਦੇ ਮਾਲਕ ਨੇ ਰਜਿੰਦਰ ਸ਼ਰਮਾ ਅਤੇ ਦੀਪਕ ਕੌਸ਼ਲ ਦੇ ਅਨੁਸਾਰ ਇਸ ਹਾਦਸੇ ਕਾਰਨ ਕਰੀਬ 50 ਲੱਖ ਦਾ ਨੁਕਸਾਨ ਹੋ ਗਿਆ ਹੈ।


rajwinder kaur

Content Editor

Related News