ਹੈਦਰਾਬਾਦ ਐਨਕਾਊਂਟਰ 'ਤੇ ਅਰੁਣਾ ਚੌਧਰੀ ਦਾ ਵੱਡਾ ਬਿਆਨ (ਵੀਡੀਓ)

12/9/2019 3:39:23 PM

ਦੀਨਾਨਗਰ (ਦੀਪਕ ਕੁਮਾਰ) : ਹੈਦਰਾਬਾਦ ਐਨਕਾਊਂਟਰ 'ਤੇ ਜਿਥੇ ਪੂਰਾ ਦੇਸ਼ ਖੁਸ਼ ਹੈ ਉਥੇ ਹੀ ਕੈਪਟਨ ਸਰਕਾਰ ਦੀ ਮੰਤਰੀ ਅਰੁਣਾ ਚੌਧਰੀ ਨੇ ਇਸ 'ਤੇ ਸਵਾਲ ਚੁੱਕੇ ਹਨ। ਜਾਣਕਾਰੀ ਮੁਤਾਬਕ ਦੀਨਾਨਗਰ 'ਚ ਇਕ ਸਮਾਗਮ ਦੌਰਾਨ ਅਰੁਣਾ ਚੌਧਰੀ ਨੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਹੈਦਰਾਬਾਦ ਐਨਕਾਊਂਟਰ ਬਾਰੇ ਕਿਹਾ ਕਿ ਦੋਸ਼ੀਆਂ ਨੂੰ ਵੀ ਇਕ ਵਾਰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਹੀ ਜੂਡੀਸ਼ੀਅਲ ਦਾ ਕੰਮ ਲੱਗ ਪਈ ਤਾਂ ਸੰਤੁਲਨ ਨਹੀਂ ਰਹੇਗਾ। ਇਸ ਲਈ ਇਨ੍ਹਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਘਟਨਾ ਦੀ ਨਿੰਦਾ ਵੀ ਕੀਤੀ ਤੇ ਕਿਹਾ ਕਿ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਤੇ ਇਸਦੇ ਲਈ ਸ਼ਖਤ ਤੋਂ ਸ਼ਖਤ ਕਾਨੂੰਨ ਵੀ ਬਣਨੇ ਚਾਹੀਦੇ ਹਨ।


Baljeet Kaur

Edited By Baljeet Kaur