ਦੀਨਾਨਗਰ: ਪੁਰਾਣੀ ਰੰਜਿਸ਼ ਦੇ ਚੱਲਦਿਆਂ 2 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ, ਸਥਿਤੀ ਬਣੀ ਤਣਾਅਪੂਰਨ

Saturday, Oct 08, 2022 - 03:05 PM (IST)

ਦੀਨਾਨਗਰ: ਪੁਰਾਣੀ ਰੰਜਿਸ਼ ਦੇ ਚੱਲਦਿਆਂ 2 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ, ਸਥਿਤੀ ਬਣੀ ਤਣਾਅਪੂਰਨ

ਦੀਨਾਨਗਰ (ਬਿਊਰੋ) - ਦੀਨਾਨਗਰ ਦੇ ਪਿੰਡ ਘੁਲਾ ਮੌੜ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ,  ਜਦੋਂ ਰੰਜਿਸ਼ ਦੇ ਚਲਦਿਆਂ 2 ਨੌਜਵਾਨਾਂ ’ਤੇ ਹਮਲਾਵਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਨੌਜਵਾਨਾਂ ਨੇ ਹਨੇਰੇ ਦਾ ਆਸਰਾ ਲੈਂਦੇ ਹੋਏ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਪਹੁੰਚੀ ਪੁਲਸ ਨੇ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ : ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

ਜਾਣਕਾਰੀ ਦਿੰਦੇ ਹੋਏ ਨੌਜਵਾਨ ਮੁਨੀਸ਼ ਕੁਮਾਰ ਪੁੱਤਰ ਪ੍ਰੀਤਮ ਕੁਮਾਰ ਨਿਵਾਸੀ ਪਿੰਡ ਘੁਲਾ ਅਤੇ ਵਿਨੇ ਕੁਮਾਰ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਆਪਣੀ ਟੇਲਰ ਦੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਨੂੰ ਜਾਣ ਲਈ ਪਿੰਡ ਖਰਲ ਅਤੇ ਘੁਲਾ ਮੌੜ ’ਤੇ ਪਹੁੰਚੇ ਸਨ। ਉਸ ਸਥਾਨ ’ਤੇ ਪਹਿਲਾਂ ਤੋਂ ਮੌਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਨੇ ਹਨੇਰੇ ਵਿੱਚ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਪਰ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। 

ਪੜ੍ਹੋ ਇਹ ਵੀ ਖ਼ਬਰ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ 'ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ, ਹੋਇਆ ਹੰਗਾਮਾ

ਪੀੜਤਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਗੁਰਦਾਸਪੁਰ ’ਚ ਸਥਿਤ ਉਨ੍ਹਾਂ ਦੀ ਦੁਕਾਨ ’ਤੇ ਇਨ੍ਹਾਂ ਨੌਜਵਾਨਾਂ ਨੇ ਹਮਲਾ ਕੀਤਾ ਸੀ, ਜਿਸ ਦਾ ਕੇਸ ਚੱਲ ਰਿਹਾ ਹੈ। ਉਸੇ ਰੰਜ਼ਿਸ਼ ਨੂੰ ਲੈ ਕੇ ਅੱਜ ਫਿਰ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਪੀੜਤ ਨੌਜਵਾਨਾਂ ਨੇ ਐੱਸ.ਐੱਸ.ਪੀ. ਗੁਰਦਾਸਪੁਰ ਤੋਂ ਗੁਹਾਰ ਲਗਾਈ ਕਿ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਜਿਹੜੇ ਨੌਜਵਾਨਾਂ ਨੇ ਰਾਤ ਨੂੰ ਉਨ੍ਹਾਂ ’ਤੇ ਹਮਲਾ ਕੀਤਾ ਸੀ, ’ਚੋਂ ਉਹ 5 ਵਿਅਕਤੀਆਂ ਦੀ ਪਛਾਣ ਕਰ ਚੁੱਕੇ ਹਨ। ਇਹ ਉਹੀ ਹਨ, ਜਿਨ੍ਹਾਂ ਨੇ ਪਹਿਲਾਂ ਵੀ ਉਨ੍ਹਾਂ ’ਤੇ ਹਮਲਾ ਕੀਤਾ ਸੀ।

  
 


author

rajwinder kaur

Content Editor

Related News