ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Saturday, Jul 27, 2019 - 02:49 PM (IST)

ਦੀਨਾਨਗਰ (ਦੀਪਕ) : 27 ਜੁਲਾਈ 2015 ਨੂੰ ਦੀਨਾਨਗਰ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਸ ਤੇ ਸਿਵਲ ਲਾਈਨ ਦੇ ਜਵਾਨਾਂ ਦੀ ਯਾਦ 'ਚ ਸ਼ਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਪੁਲ ਉਜਵੱਲ, ਡੀ.ਐੱਸ.ਪੀ. ਮਹੇਸ਼ ਸੈਣੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਵਿੱਕੀ ਤੇ ਨਵਜੋਤ ਸਿੰਘ ਐੱਸ.ਪੀ. ਹੈੱਡ ਕਵਾਟਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।