ਸ਼ਹੀਦ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਅੱਜ ਹੋਵੇਗਾ ਅੰਤਿਮ ਸਸਕਾਰ

Friday, Jan 17, 2020 - 12:07 PM (IST)

ਸ਼ਹੀਦ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਅੱਜ ਹੋਵੇਗਾ ਅੰਤਿਮ ਸਸਕਾਰ

ਦੀਨਾਨਗਰ (ਦੀਪਕ) : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ ਵਿਖੇ ਐੱਲ. ਓ. ਸੀ. ਵਿਖੇ ਗਸ਼ਤ ਕਰਦੇ ਹੋਏ ਬੀਤੇ ਸੋਮਵਾਰ ਬਰਫ ਖਿਸਕਣ ਕਾਰਣ ਹੇਠਾਂ ਦੱਬ ਜਾਣ ਨਾਲ ਸ਼ਹੀਦ ਹੋਏ 45 ਰਾਸ਼ਟਰੀ ਰਾਇਫਲ ਦੇ ਜਵਾਨ ਰਣਜੀਤ ਸਿੰਘ ਸਲਾਰੀਆ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਸਿੱਧਪੁਰ ਪਹੁੰਚੀ, ਜਿੱਥੇ ਅੱਜ  ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
PunjabKesari
ਇਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸਥਿਤ ਮਾਛਿੱਲ, ਉੜੀ ਸੈਕਟਰ 'ਚ ਬਰਫੀਲਾ ਤੂਫਾਨ ਦੀ ਲਪੇਟ 'ਚ ਆ ਕੇ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਨ੍ਹਾਂ ਨੌਜਵਾਨਾਂ 'ਚੋਂ ਇਕ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ, ਨਵਾਂ ਪਿੰਡ ਦੇ ਰਹਿਣ ਵਾਲੇ 26 ਸਾਲਾ ਰਣਜੀਤ ਸਿੰਘ ਸਲਾਰੀਆ ਵੀ ਹਨ, ਜੋ ਕਿ 45 ਰਾਸ਼ਟਰੀ ਰਾਈਫਲਸ 'ਚ ਤਾਇਨਾਤ ਸਨ। ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ 'ਚ ਹੀ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।


author

Baljeet Kaur

Content Editor

Related News