ਕੀ ਸਿੱਖਾਂ ਨੇ ਵੀ ਢਾਹੀ ਸੀ ਮਸੀਤ? ਸਿਰਸਾ ਦੇ ਬਿਆਨ 'ਤੇ ਛਿੜਿਆ ਵਿਵਾਦ, ਜਾਣੋ ਕੀ ਕਹਿੰਦੇ ਨੇ ਇਤਿਹਾਸਕਾਰ

Wednesday, Feb 07, 2024 - 12:13 AM (IST)

ਕੀ ਸਿੱਖਾਂ ਨੇ ਵੀ ਢਾਹੀ ਸੀ ਮਸੀਤ? ਸਿਰਸਾ ਦੇ ਬਿਆਨ 'ਤੇ ਛਿੜਿਆ ਵਿਵਾਦ, ਜਾਣੋ ਕੀ ਕਹਿੰਦੇ ਨੇ ਇਤਿਹਾਸਕਾਰ

ਜਲੰਧਰ: ਬੀਤੇ ਦਿਨੀਂ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਸ੍ਰੀ ਰਕਾਬਗੰਜ ਸਾਹਿਬ ਗੁਰਦੁਆਰਾ ਮਸੀਤ ਨੂੰ ਢਾਹ ਕੇ ਬਣਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰੜੇ ਅਤੇ ਹੋਰ ਕਈ ਕਿਤਾਬਾਂ ਵਿਚ ਵੀ ਦਰਜ ਹੈ ਕਿ ਉਸ ਜਗ੍ਹਾ ਦੇ ਉੱਪਰ ਮਸੀਤ ਸੀ। ਇਸ ਬਿਆਨ ਮਗਰੋਂ ਵੱਡੀ ਗਿਣਤੀ ਵਿਚ ਸਿੱਖਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਤਿਹਾਸਕਾਰਾਂ ਦਾ ਇਸ ਬਾਰੇ ਕੀ ਮੰਨਣਾ ਹੈ।

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਵੱਲੋਂ ਸਟੇਟਸ ਰਿਪੋਰਟ ਦਾਇਰ ਕਰਨ ਦੀ ਹਦਾਇਤ, ਕਮਲਨਾਥ ਨੂੰ ਭੁਗਤਣੀ ਪਵੇਗੀ ਸਜ਼ਾ: ਸਿਰਸਾ

ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦਾ ਅਜਿਹਾ ਬਿਆਨ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵਾ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਉਸ ਜਗ੍ਹਾ 'ਤੇ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਲੱਖੀ ਸ਼ਾਹ ਵਣਜਾਰੇ ਨੇ ਉਨ੍ਹਾਂ ਦੇ ਸਰੀਰ ਨੂੰ ਉੱਥੇ ਲਿਆਂਦਾ ਅਤੇ ਘਰ ਅੰਦਰ ਰੱਖ ਕੇ ਉਨ੍ਹਾਂ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਬਾਬਾ ਬਘੇਲ ਸਿੰਘ ਨੇ ਉਸ ਥਾਂ 'ਤੇ ਗੁਰੂ-ਧਾਮ ਦੀ ਉਸਾਰੀ ਕਰਵਾਈ, ਜੋ ਗੁਰਦੁਆਰਾ ਰਕਾਬਗੰਜ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਚੀਜ਼ ਦੇ ਸਾਰੇ ਸਬੂਤ ਸਾਡੇ ਕੋਲ ਮੌਜੂਦ ਹਨ। ਤੁਸੀਂ ਅੱਜ ਵੀ ਖ਼ੁਦਾਈ ਕਰ ਕੇ ਵੇਖ ਲਵੋ ਤਾਂ ਉੱਥੇ ਮਸੀਤ ਹੋਣ ਦੇ ਕੋਈ ਸਬੂਤ ਬਰਾਮਦ ਨਹੀਂ ਹੋਣਗੇ। ਇਸ ਲਈ ਕੋਈ ਮਨਘੜ੍ਹਤ ਗੱਲ ਕਰ ਕੇ ਪ੍ਰਾਪੋਗੰਡਾ ਕਰਨਾ ਬੜੀ ਘਟੀਆ ਕਿਸਮ ਦੀ ਜ਼ਹਿਨੀਅਤ ਹੈ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਸਿੱਧੂ ਤੇ ਬਾਜਵਾ ਨੂੰ ਦਿੱਤੀ ਨਸੀਹਤ; INDIA ਗਠਜੋੜ ਬਾਰੇ ਵੀ ਕਹੀਆਂ ਇਹ ਗੱਲਾਂ

ਮਨਜਿੰਦਰ ਸਿੰਘ ਸਿਰਸਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਰੜੇ ਦਾ ਹਵਾਲਾ ਦਿੱਤੇ ਜਾਣ 'ਤੇ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਤੇ ਬਹੁਤ ਕਿੰਤੂ-ਪ੍ਰੰਤੂ ਹੈ। ਬਹੁਤ ਸਾਰੀਆਂ ਕਿਤਾਬਾਂ ਹਿਸਟੋਰੀਓਗ੍ਰਾਫੀ ਨੂੰ ਸਮਝਣ ਵਾਲੇ ਇਤਿਹਾਸਕਾਰਾਂ ਤੋਂ ਨਹੀਂ ਲਿਖਵਾਈਆਂ ਗਈਆਂ। ਉਨ੍ਹਾਂ ਵਿਚ ਵੀ ਇਸ ਕਿਸਮ ਦਾ ਕੋਈ ਪ੍ਰਾਪੋਗੰਡਾ ਹੋਇਆ ਹੋਵੇਗਾ। ਇਤਿਹਾਸਕਾਰਾਂ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਨੂੰ ਗੁਰੂ ਸਾਹਿਬ ਨੇ ਕਿਸੇ ਦੇ ਮੰਦਰ-ਮਸੀਤਾਂ ਨੂੰ ਢਾਹੁਣ ਲਈ ਨਹੀਂ ਸਗੋਂ ਉਨ੍ਹਾਂ ਦੀ ਭਲਾਈ ਲਈ ਸਿੱਖੀ ਬਖ਼ਸ਼ੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜੇ ਦਰਬਾਰ ਸਾਹਿਬ ਵਿਖੇ ਸੋਨਾ ਚੜ੍ਹਾਇਆ ਤਾਂ ਬਾਕੀ ਧਰਮਾਂ ਦੇ ਧਾਰਮਿਕ ਅਸਥਾਨਾਂ ਨੂੰ ਵੀ ਉਸੇ ਤਰ੍ਹਾਂ ਹੀ ਗ੍ਰਾਂਟਾਂ ਦਿੱਤੀਆਂ। 

ਇਹ ਖ਼ਬਰ ਵੀ ਪੜ੍ਹੋ - ਸਰਪੰਚ ਨੂੰ ਭਰਾ ਦੇ ਵਿਆਹ 'ਤੇ ਹਵਾਈ ਫ਼ਾਇਰ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ ਹੋਣ 'ਤੇ ਹੋਇਆ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਜੇਕਰ ਕੋਈ ਇਤਿਹਾਸਕਾਰ ਇਸ ਕਿਸਮ ਦੀ ਗੱਲ ਕਰ ਰਿਹਾ ਹੈ ਤਾਂ ਉਹ ਇਸ ਦਾ ਸਬੂਤ ਵੀ ਦੇਵੇਗਾ। ਉਹ ਵੀ ਪੁਖ਼ਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਅਸੀਂ ਕਿਸੇ ਨਤੀਜੇ 'ਤੇ ਪਹੁੰਚ ਸਕਦੇ ਹਾਂ। ਇਹ ਸਭ ਇਤਿਹਾਸਕਾਰਾਂ ਨੂੰ ਸਿਖਾਇਆ ਜਾਂਦਾ ਹੈ। ਇਹ ਕੰਮ ਸਿਆਸਤਦਾਨਾਂ ਦਾ ਨਹੀਂ ਹੈ, ਜੋ ਪ੍ਰਾਪੋਗੰਡਾ ਫੈਲਾਉਂਦੇ ਹਨ। ਇਸ ਲਈ ਸਿਰਸਾ ਸਾਹਿਬ ਨੂੰ ਇਨ੍ਹਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਬਿਆਨ ਭਾਜਪਾ ਦੇ ਪ੍ਰਾਪੋਗੰਡਾ ਤਹਿਤ ਦਿੱਤਾ ਗਿਆ ਹੈ ਤਾਂ ਜੋ ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਵਿਰੋਧੀ ਹੋ ਜਾਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News