ਪ੍ਰਕਾਸ਼ ਸਿੰਘ ਬਾਦਲ ਦੀਆਂ ਸੱਜੀਆਂ-ਖੱਬੀਆਂ ਬਾਹਾਂ ਰਹੇ ਢੀਂਡਸਾ ਤੇ ਭੂੰਦੜ ਅੱਜ ਆਹਮੋ-ਸਾਹਮਣੇ!
Friday, Aug 02, 2024 - 07:09 PM (IST)
ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਦੋ ਪੁਰਾਣੇ ਦੇ ਘਾਗ ਆਗੂ ਜੋ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ 45 ਸਾਲ ਸੱਜੀਆਂ-ਖੱਬੀਆਂ ਬਾਹਾਂ ਬਣ ਕੇ ਅਕਾਲੀ ਖੇਮੇ ਵਿਚ ਵਿਚਰਦੇ ਰਹੇ ਅਤੇ ਇਨ੍ਹਾਂ ਘਾਗ ਆਗੂਆਂ ਬਾਰੇ ਚਰਚਾ ਹੁੰਦੀ ਸੀ ਕਿ ਜੋ ਇਨ੍ਹਾਂ ਨੇ ਆਖ ਦਿੱਤਾ, ਉਹ ਪੱਥਰ ’ਤੇ ਲਕੀਰ ਹੁੰਦੀ ਸੀ ਜਿਸ ਦੇ ਚਲਦੇ ਇਹ ਕਈ ਵਾਰੀ ਚੋਣਾਂ ਵੀ ਹਾਰੇ ਪਰ 17 ਸਾਲ ਦੇ ਲਗਭਗ ਇਹ ਦੋਵੇਂ ਨੇਤਾ ਮੈਂਬਰ ਰਾਜ ਸਭਾ ਬਣ ਕੇ ਅਕਾਲੀ ਦਲ ਵਿਚ ਇਕ ਦੂਜੇ ਦਾ ਪਰਛਾਵਾਂ ਬਣ ਕੇ ਵਿਚਰਦੇ ਰਹੇ। ਇਨ੍ਹਾਂ ਦੀ ਜੋੜੀ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਉਦਾਹਰਣਾਂ ਅਕਾਲੀ ਦਲ ਵਿਚ ਆਮ ਹੀ ਸੁਣਨ ਨੂੰ ਮਿਲਦੀਆਂ ਸਨ।
ਇਹ ਖ਼ਬਰ ਵੀ ਪੜ੍ਹੋ - 5 ਦਿਨ ਦੇ ਰਿਮਾਂਡ 'ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ
ਇਹ ਸਨ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ। ਹੁਣ ਇਹ ਦੋਵੇਂ ਆਗੂ ਵੱਖ-ਵੱਖ ਧੜ੍ਹਿਆਂ ਨਾਲ ਹੋਣ ਕਰਕੇ ਇਕ ਦੂਜੇ ਨੂੰ ਮੱਤਾਂ ਦੇ ਰਹੇ ਹਨ ਅਤੇ ਆਹਮੋ-ਸਾਹਮਣੇ ਹੋ ਕੇ ਆਪੋ-ਆਪਣੇ ਖੇਮੇ ਨੂੰ ਬਚਾਉਣ ਲਈ ਹੱਥ-ਪੈਰ ਮਾਰਦੇ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਮਦਦ ਮੈਦਾਨ ਵਿਚ ਉਤਰੇ ਹੋਏ ਹਨ। ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੈਦਾਨ ਵਿਚ ਉਤਰੇ ਬਾਗੀਆਂ ਨੂੰ ਦਿਨੇ ਤਾਰੇ ਦਿਖਾਉਣ ਲਈ ਬਾਦਲ ਦੇ ਚਹੇਤੇ ਬਲਵਿੰਦਰ ਸਿੰਘ ਭੂੰਦੜ ਚੇਅਰਮੈਨ ਅਨੁਸ਼ਾਸਨੀ ਕਮੇਟੀ ਨੇ 8 ਅਕਾਲੀ ਬਾਗੀਆਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ, ਜਦੋਂਕਿ ਇਨ੍ਹਾਂ ਅੱਠ ਬਾਗੀਆਂ ਨੂੰ ਫੌਰੀ ਆਪਣੇ ਆਕਾ ਅਤੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨਾਲ ਰਾਬਤਾ ਕਾਇਮ ਕੀਤਾ ਜਿਨ੍ਹਾਂ ਨੇ 8 ਬਾਗੀਆਂ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਅਤੇ ਸੁਖਬੀਰ ਖ਼ਿਲਾਫ਼ ਝੰਡਾ ਚੁੱਕਣ ਦਾ ਅਹਿਦ ਲਿਆ ਜਿਸ ਦੀਆਂ ਖ਼ਬਰਾਂ ਅੱਜ ਦੋਵਾਂ ਧਿਰਾਂ ਵੱਲੋਂ ਸੁਰਖੀਆਂ ਬਣੀਆਂ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਜ਼ੁਲਮ ਦੀ ਹੱਦ! ਰੋਟੀ ਮੰਗਣ 'ਤੇ ਹੈਵਾਨ ਬਣੀ ਨੂੰਹ, ਤਸਵੀਰਾਂ 'ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ
ਅੱਜ ਇਕ ਪੁਰਾਣੇ ਆਗੂ ਨੇ ਕਿਹਾ ਕਿ ਵੱਡੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਢੀਂਡਸਾ ਅਤੇ ਭੂੰਦੜ ’ਤੇ ਆਸ ਸੀ ਕਿ ਇਹ ਅਕਾਲੀ ਦਲ ਨੂੰ ਜਿਊਂਦਾ ਰੱਖਣ ਲਈ ਕੁਝ ਕਰਨਗੇ ਪਰ ਜੋ ਅੱਜ ਇਹ ਕਰ ਰਹੇ ਹਨ, ਉਹ ਸਭ ਦੇ ਸਾਹਮਣੇ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8