ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਵਲੋਂ ਧਰਨੇ ਦੀ ਚਿਤਾਵਨੀ

Thursday, Nov 23, 2017 - 05:29 AM (IST)

ਅੰਮ੍ਰਿਤਸਰ,  (ਕੱਕੜ)-  ਬੀਤੇ ਦਿਨੀ ਸ਼ਿਵ ਸੈਨਾ ਪੰਜਾਬ ਦੇ ਪੰਜਾਬ ਚੇਅਰਮੈਨ ਸੁਧੀਰ ਸੂਰੀ ਨੂੰ ਪ੍ਰਸ਼ਾਸਨ ਵੱਲੋਂ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਪਠਾਨਕੋਟ ਜੇਲ ਵਿਚ ਭੇਜ ਦਿੱਤਾ ਗਿਆ ਸੀ। ਸੁਧੀਰ ਦੀ ਜ਼ਮਾਨਤ ਲਈ ਦਿੱਤੀ ਗਈ ਅਰਜ਼ੀ 'ਤੇ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਫੈਸਲਾ ਰਾਖਵਾਂ ਰੱਖ ਕੇ 6 ਦਸੰਬਰ ਨੂੰ ਅਗਲੀ ਤਰੀਕ ਦੇ ਦਿੱਤੀ ਗਈ ਹੈ।
ਸੁਧੀਰ ਸੂਰੀ ਨੂੰ ਹਿਰਾਸਤ ਵਿਚ ਲਏ ਜਾਣ ਦਾ ਸ਼ਿਵ ਸੈਨਾ ਪੰਜਾਬ ਨੇ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਭਰ ਤੋਂ ਆਏ ਸੰਗਠਨ ਦੇ ਨੇਤਾਵਾਂ ਨੇ ਬੈਠਕ ਕੀਤੀ।  ਬੈਠਕ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ, ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਪੰਜਾਬ ਚੇਅਰਮੈਨ ਸੁਧੀਰ ਸੂਰੀ ਨੂੰ ਨਾਜਾਇਜ਼ ਤੌਰ 'ਤੇ ਪਰਚੇ ਦਰਜ ਕਰ ਕੇ ਜੇਲ ਭੇਜਿਆ ਹੈ। 
ਸੰਗਠਨ ਵੱਲੋਂ ਪ੍ਰਸ਼ਾਸਨ ਨੂੰ ਸੂਰੀ ਦੀ ਜ਼ਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਕੇ ਪੁਲਸ ਨੇ ਹੋਰ ਧਾਰਾਵਾਂ ਕੇਸ ਵਿਚ ਜੋੜ ਦਿੱਤੀਆਂ ਸਨ, ਜਿਸ ਕਾਰਨ ਸ਼ਿਵ ਸੈਨਾ ਪੰਜਾਬ ਅਤੇ ਅੰਮ੍ਰਿਤਸਰ ਦੇ ਹਿੰਦੂ ਸੰਗਠਨਾਂ 'ਚ ਰੋਸ ਦੀ ਲਹਿਰ ਹੈ। ਬੁੱਧਵਾਰ ਜੱਦੋਂ ਸੁਧੀਰ ਸੂਰੀ ਨੂੰ ਪੇਸ਼ੀ ਲਈ ਅੰਮ੍ਰਿਤਸਰ ਅਦਾਲਤ ਵਿਚ ਲਿਆਂਦਾ ਗਿਆ ਤਾਂ ਪੰਜਾਬ ਭਰ ਤੋਂ ਪਹੁੰਚੇ ਸਾਰੇ ਨੇਤਾਵਾਂ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਬੈਠਕ ਕੀਤੀ ਅਤੇ ਸੂਰੀ 'ਤੇ ਕੀਤੇ ਗਏ ਨਾਜਾਇਜ਼ ਪਰਚੇ ਰੱਦ ਕਰਨ ਲਈ ਦਬਾਅ ਬਣਾਇਆ। ਬੈਠਕ ਦੌਰਾਨ ਉਨ੍ਹਾਂ ਦੱਸਿਆ ਕਿ ਪੇਸ਼ੀ ਦੀ ਅਗਲੀ ਤਰੀਕ 6 ਦਸੰਬਰ ਪਾਈ ਗਈ ਹੈ ਅਤੇ ਸੂਰੀ ਦੀ ਜ਼ਮਾਨਤ ਦੀ ਸੁਣਵਾਈ ਲਈ 28 ਨਵੰਬਰ ਪਾਈ ਗਈ ਹੈ।
ਘਨੌਲੀ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਦੇ ਸਾਰੇ ਨੇਤਾ ਪ੍ਰਦੇਸ਼ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਲੜਾਈ ਲੜ ਰਹੇ ਹਨ, ਰੋਜ਼ਾਨਾ ਨੇਤਾਵਾਂ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਨਾਲ-ਨਾਲ ਭੱਦੀ ਸ਼ਬਦਾਵਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਜੈ ਗੋਪਾਲ ਲਾਲੀ ਉੱਤਰ ਭਾਰਤ ਪ੍ਰਧਾਨ, ਬਲਦੇਵ ਭਾਰਦਵਾਜ ਉਪ ਪ੍ਰਧਾਨ ਪੰਜਾਬ, ਅਮਰ ਟੱਕਰ ਜਨਰਲ ਸਕੱਤਰ ਪੰਜਾਬ, ਰਾਕੇਸ਼ ਅਰੋੜਾ ਉਪ ਪ੍ਰਧਾਨ ਪੰਜਾਬ, ਓਮ ਪ੍ਰਕਾਸ਼ ਕੁੱਕ ਸੰਜੋਯਕ ਪੰਜਾਬ, ਪ੍ਰਿੰਸ ਸ਼ਰਮਾ ਜ਼ਿਲਾ ਪ੍ਰਧਾਨ ਲੁਧਿਆਣਾ, ਜਸਵਿੰਦਰ ਸਿੰਘ ਨਵਾਂ ਸ਼ਹਿਰ, ਸੰਜੀਵ ਸਿੰਗਲਾ ਮੋਹਾਲੀ, ਪੰਡਿਤ ਜਸਵਿੰਦਰ ਨਵਾਂ ਸ਼ਹਿਰ, ਅਨਿਲ ਟੰਡਨ ਉਪ ਚੇਅਰਮੈਨ ਪੰਜਾਬ, ਵਿਨੋਦ ਚੌਹਾਨ ਜਨਰਲ ਸਕੱਤਰ ਪੰਜਾਬ, ਸਚਿਨ ਬਹਿਲ, ਸੰਜੇ ਕੁਮਰੀਆਂ, ਮੋਤੀ ਅਰੋੜਾ, ਯੁਵਰਾਜ ਸੂਰੀ ਜ਼ਿਲਾ ਪ੍ਰਧਾਨ, ਵਿਵੇਕ ਸਾਗਰ ਸੱਗੂ, ਕਮਲ ਸ਼ਰਮਾ, ਵਿਪਨ ਨਈਅਰ ਉਪ ਚੇਅਰਮੈਨ ਪੰਜਾਬ, ਪ੍ਰਦੀਪ ਆਦਿ ਹਾਜ਼ਰ ਸਨ।


Related News