ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ

Tuesday, Jul 20, 2021 - 04:56 PM (IST)

ਕਲਯੁੱਗੀ ਪੁੱਤ ਨੇ ਪੈਰਾਂ ’ਤੇ ਕਰੰਟ ਲੱਗਾ ਪਿਓ ਨੂੰ ਦਿੱਤੀ ਦਰਦਨਾਕ ਮੌਤ, ਫਿਰ ਰਾਤੋ-ਰਾਤ ਕਰ ਦਿੱਤਾ ਸਸਕਾਰ

ਧਾਰੀਵਾਲ (ਜਵਾਹਰ) - ਧਾਰੀਵਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਪੁੱਤ ਨੇ ਆਪਣੇ ਹੀ ਪਿਤਾ ਦਾ ਪੱਖੇ ਦੀਆਂ ਤਾਰਾਂ ਦੇ ਜੋੜ ਨਾਲ ਪੈਰਾਂ ’ਤੇ ਕਰੰਟ ਲਗਾ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਪੁੱਤਰ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬਿਨਾ ਕਿਸੇ ਨੂੰ ਦੱਸੇ ਰਾਤ ਨੂੰ ਹੀ ਉਸ ਦਾ ਸੰਸਕਾਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਧਾਰੀਵਾਲ ਦੀ ਪੁਲਸ ਨੇ ਕਾਤਲ ਮੁੰਡੇ ਖ਼ਿਲਾਫ਼ ਧਾਰਾ 302 ,201 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਜਲੰਧਰ ਇਲੈਕਟ੍ਰੀਸ਼ੀਅਨ ਕਤਲ ਮਾਮਲੇ ਦੀ ਸੁਲਝੀ ਗੁੰਥੀ : ਪ੍ਰੇਮਿਕਾ ਦੇ ਪਿਤਾ ਤੇ ਮਾਮੇ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸ.ਐੱਚ.ਓ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਾਸੀ ਜਫਰਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਦੂਜੇ ਮੁੰਡੇ ਰਛਪਾਲ ਸਿੰਘ ਨੇ ਬਿਆਨ ਦਿੱਤਾ ਕਿ ਉਸ ਦੀ ਮਾਤਾ ਦੀ ਮੌਤ 2019 ’ਚ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਤਰਸੇਮ ਸਿੰਘ ਨੇ ਜੱਦੀ ਜ਼ਮੀਨ ਸਾਢੇ 12 ਏਕੜ ਮੇਰੇ ਅਤੇ ਮੇਰੇ ਭਰਾ ਹਰਪਾਲ ਸਿੰਘ ਦੇ ਨਾਮ ਬਰਾਬਰ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਭਰਾ ਹਰਪਾਲ ਸਿੰਘ ਪਿਤਾ ਦੀ ਦੇਖਭਾਲ ਨਹੀਂ ਕਰਦਾ ਸੀ। ਕਰੀਬ 7/8 ਮਹੀਨੇ ਪਹਿਲਾ ਉਹ ਉਸ ਨੂੰ ਆਪਣੇ ਕੋਲ ਮੋਹਾਲੀ ਲੈ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਪੁੱਤਰ ਨੇ ਦੱਸਿਆ ਕਿ 13-7-21 ਨੂੰ ਉਸ ਦਾ ਪਿਤਾ ਆਪਣੇ ਪਿੰਡ ਜਫਰਵਾਲ ਆਇਆ ਹੋਇਆ ਸੀ ਕਿ 15-7-21 ਨੂੰ ਉਸ ਨੂੰ ਆਪਣੇ ਪਿੰਡ ਤੋਂ ਕਿਸੇ ਜਾਣਕਾਰ ਤੋਂ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਬੀਤੀ ਰਾਤ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਜਦ ਉਸ ਨੇ ਪਿੰਡ ਆ ਕੇ ਪੜਤਾਲ ਕੀਤੀ ਤਾਂ ਮਾਮੇ ਦੇ ਮੁੰਡੇ ਨੇ ਦੱਸਿਆ ਕਿ 14 ਤਾਰੀਖ਼ ਨੂੰ ਉਸ ਦੇ ਭਰਾ ਹਰਪਾਲ ਸਿੰਘ ਦੀ ਪਿਤਾ ਤਰਸੇਮ ਸਿੰਘ ਨਾਲ ਬਹਿਸ ਹੋਈ ਸੀ। ਦੋਸ਼ੀ ਨੇ ਆਪਣੇ ਪਿਤਾ ਨੂੰ ਪੱਖੇ ਦੀਆਂ ਤਾਰਾਂ ਦੇ ਜੋੜ ਨਾਲ ਪੈਰਾਂ ’ਤੇ ਕਰੰਟ ਲਗਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਿਨਾਂ ਕਿਸੇ ਨੂੰ ਦੱਸੇ ਰਾਤ ਸਮੇਂ ਉਸ ਦਾ ਸੰਸਕਾਰ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ । ਪੁਲਸ ਅਧਿਕਾਰੀ ਨੇ ਮ੍ਰਿਤਕ ਦੇ ਮੁੰਡੇ ਦੇ ਬਿਆਨਾਂ ’ਤੇ ਉਸ ਦੇ ਭਰਾ ਹਰਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!


author

rajwinder kaur

Content Editor

Related News