ਡਾ. ਧਰਮਵੀਰ ਗਾਂਧੀ ਦਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ''ਤੇ ਤੰਜ
Saturday, Jan 31, 2026 - 06:32 PM (IST)
ਪਟਿਆਲ : ਕਾਂਗਰਸ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ (ਆਪ) ਦੀਆਂ ਨੀਤੀਆਂ ਅਤੇ ਸਮਾਜ ਦੀ ਮੌਜੂਦਾ ਹਾਲਤ 'ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਮੁਫ਼ਤਖੋਰੀ ਅਤੇ ਨਸ਼ਿਆਂ ਦੇ ਰੁਝਾਨ ਨੂੰ ਸਮਾਜਿਕ ਤਰੱਕੀ ਲਈ ਘਾਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੋ ਸਮਾਜ ਨਸ਼ਿਆਂ ਅਤੇ ਮੁਫ਼ਤ ਦੀਆਂ 'ਬੁਰਕੀਆਂ' ਦਾ ਆਦੀ ਹੋ ਜਾਂਦਾ ਹੈ, ਉਹ ਕਦੇ ਵੀ ਸਵੈ-ਮਾਣ ਨਾਲ ਨਹੀਂ ਜੀਅ ਸਕਦਾ। ਉਨ੍ਹਾਂ ਨੇ ਅਜਿਹੇ ਸਮਾਜ ਦੀ ਤੁਲਨਾ ਇਕ ਵਫ਼ਾਦਾਰ ਕੁੱਤੇ ਨਾਲ ਕੀਤੀ ਹੈ, ਜੋ ਸਿਰਫ਼ ਪੂੰਛ ਹਿਲਾ ਸਕਦਾ ਹੈ ਪਰ ਆਪਣੇ ਹੱਕਾਂ ਲਈ ਖੜ੍ਹਾ ਨਹੀਂ ਹੋ ਸਕਦਾ।
ਧਰਮਵੀਰ ਗਾਂਧੀ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲਾ ਸਮਾਜ ਕਦੇ ਵੀ ਆਤਮ-ਵਿਸ਼ਵਾਸ ਦਾ ਆਨੰਦ ਨਹੀਂ ਮਾਣ ਸਕਦਾ ਅਤੇ ਨਾ ਹੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ।
