ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ

Thursday, Oct 01, 2020 - 10:21 AM (IST)

ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ

ਧਰਮਕੋਟ (ਅਕਾਲੀਆਂ ਵਾਲਾ): ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਸਾਊਦੀ ਅਰਬ ਗਿਆ ਤਿੰਨ ਭੈਣਾਂ ਦਾ ਇਕਲੌਤੇ ਵੀਰ ਮਨਜਿੰਦਰ ਸਿੰਘ ਜੋਨੀ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਫਤਿਹਗੜ੍ਹ ਪੰਜਤੂਰ ਕਸਬੇ ਦੇ ਮੱਧਵਰਗੀ ਪਰਿਵਾਰ ਨਾਲ ਸਬੰਧਤ 28 ਸਾਲਾਂ ਮਨਜਿੰਦਰ ਸਾਊਦੀ ਅਰਬ 'ਚ ਕੰਮ ਕਰਦੇ ਸਮੇਂ ਜੇ. ਸੀ. ਬੀ. ਦੇ ਪਲਟਣ ਨਾਲ ਮੌਤ ਦੇ ਮੂੰਹ 'ਚ ਚਲਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਮਾਸਟਰ ਤਲਜੀਤ ਸਿੰਘ ਤੇ ਰਿਸ਼ਤੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਤਕਰੀਬਨ 3 ਸਾਲ ਪਹਿਲਾਂ ਬੇਰੁਜ਼ਗਾਰੀ ਕਰਕੇ ਪਰਿਵਾਰ ਦੇ ਚੰਗੇ ਭਵਿੱਖ ਲਈ ਸਾਊਦੀ ਅਰਬ ਗਿਆ ਸੀ ਜਿਥੇ ਕਿ ਵੱਖ-ਵੱਖ ਮਸ਼ੀਨਾਂ ਉਪਰ ਬਤੌਰ ਡਰਾਈਵਰ ਦਾ ਕੰਮ ਕਰਦਾ ਸੀ। ਫ਼ਤਿਹਗੜ੍ਹ ਪੰਜਤੂਰ ਦੇ ਹਰੇਕ ਨਾਗਰਿਕ ਦੀ ਮਨਜਿੰਦਰ ਦੇ ਵਿਛੋੜੇ 'ਚ ਅੱਖ ਨਮ ਹੋ ਗਈ। ਭਰਾ ਤੋਂ ਸੱਖਣੀਆਂ ਹੋਈਆਂ ਤਿੰਨੇ ਭੈਣਾਂ ਦੇ ਵੈਣ ਧਰਤੀ ਦੀ ਹਿੱਕ ਨੂੰ ਪਾੜ ਰਹੇ ਸਨ। ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਜਿਨ੍ਹਾਂ 'ਚ ਚਾਰ ਸਾਲ ਦੀ ਇਕ ਕੁੜੀ ਅਤੇ ਦੋ ਸਾਲ ਦਾ ਮੁੰਡਾ ਛੱਡ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਗਸ਼ਤ ਕਰ ਰਹੀ ਪੁਲਸ ਪਾਰਟੀ 'ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਕੀਤਾ ਹਮਲਾ (ਤਸਵੀਰਾਂ)

ਮ੍ਰਿਤਕ ਦੀ ਲਾਸ਼ ਲਿਆਉਣ ਲਈ ਦਸਤਾਵੇਜ਼ ਭੇਜੇ ਬਾਹਰ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਦੀ ਦੇਹ ਲਿਆਉਣ ਲਈ ਤਹਿਸੀਲ ਤੋਂ ਸਾਰੀ ਕਾਗਜ਼ੀ ਕਾਰਵਾਈ ਕਰ ਕੇ ਦਸਤਾਵੇਜ਼ ਬਾਹਰ ਭੇਜ ਦਿੱਤੇ ਗਏ ਹਨ, ਉਥੇ ਮ੍ਰਿਤਕ ਦਾ ਦੋਸਤ ਹੁਸ਼ਿਆਰਪੁਰ ਨਿਵਾਸੀ ਸਾਰੀਆਂ ਕਾਨੂੰਨੀ ਕਰਾਵਾਈਆਂ ਪੂਰੀਆਂ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈਂ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੀ ਦੇਹ ਘਰੇ ਲਿਆਂਦੀ ਜਾਵੇਗੀ, ਕਿਉਂਕਿ ਲਾਕ ਡਾਊਨ ਕਰ ਕੇ ਨਿਰੰਤਰ ਫਲਾਇਟਾ ਵੀ ਨਹੀਂ ਚੱਲ ਰਹੀਆਂ । ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਵੇ।

ਇਹ ਵੀ ਪੜ੍ਹੋ : ਹੁਣ ਪੁਲਸ ਨੂੰ ਚਲਾਨ ਕੱਟਣਾ ਪਵੇਗਾ ਭਾਰੀ, ਅਣਗਹਿਲੀ ਵਰਤਣ ਵਾਲੇ ਮੁਲਾਜ਼ਮ 'ਤੇ ਹੋਵੇਗੀ ਕਾਰਵਾਈ


author

Baljeet Kaur

Content Editor

Related News