ਮੋਹਾਲੀ ''ਚ ਧਨਤੇਰਸ ਦੀਆਂ ਰੌਣਕਾਂ, ਬਜ਼ਾਰਾਂ ''ਚ ਲੋਕਾਂ ਦੀ ਲੱਗੀ ਭੀੜ
Sunday, Oct 23, 2022 - 02:40 PM (IST)

ਮੋਹਾਲੀ (ਨਿਆਮੀਆਂ) : ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਸੋਨਾ-ਚਾਂਦੀ ਆਦਿ ਦੇ ਗਹਿਣੇ ਜਾਂ ਬਰਤਨ ਖ਼ਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਧਨਤੇਰਸ ਦੇ ਸਬੰਧ 'ਚ ਮੋਹਾਲੀ ਵਿਖੇ ਅੱਜ ਸਾਰੀਆਂ ਮਾਰਕਿਟਾਂ, ਬਜ਼ਾਰਾਂ ਵਿੱਚ ਵਧੇਰੇ ਰੌਣਕਾਂ ਦੇਖਣ ਨੂੰ ਮਿਲੀਆਂ। ਲੋਕੀਂ ਵੱਡੀ ਗਿਣਤੀ ਵਿੱਚ ਹੁੰਮ-ਹੁਮਾ ਕੇ ਬਜ਼ਾਰਾਂ ਵਿੱਚ ਖ਼ਰੀਦਦਾਰੀ ਕਰਦੇ ਵੇਖੇ ਗਏ।
ਇਕੱਲੇ ਬਰਤਨਾਂ ਅਤੇ ਸੁਨਿਆਰੇ ਦੀਆਂ ਦੁਕਾਨਾਂ ਦੇ ਸਾਹਮਣੇ ਹੀ ਲੋਕਾਂ ਦੀਆਂ ਭੀੜਾਂ ਨਹੀਂ ਸਨ, ਸਗੋਂ ਹਰ ਤਰ੍ਹਾਂ ਦੀਆਂ ਦੁਕਾਨਾਂ ਅੱਗੇ ਲੋਕ ਖ਼ਰੀਦਦਾਰੀ ਕਰ ਰਹੇ ਸਨ। ਲੋਕਾਂ ਨੇ ਵੱਡੀ ਗਿਣਤੀ ਵਿੱਚ ਡਰਾਈ ਫਰੂਟ ਅਤੇ ਹੋਰ ਸਮੱਗਰੀਆਂ ਵੀ ਖ਼ਰੀਦੀਆਂ ਅਤੇ ਨਾਲ-ਨਾਲ ਕੱਪੜਿਆਂ ਦੀਆਂ ਦੁਕਾਨਾਂ 'ਤੇ ਵੀ ਕਾਫ਼ੀ ਰੌਣਕਾਂ ਦੇਖਣ ਨੂੰ ਮਿਲੀਆਂ।