ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, ਪੰਜਾਬ ਪੁਲਸ ਵੱਲੋਂ ਅਲਰਟ ਜਾਰੀ
Wednesday, Jun 29, 2022 - 09:31 AM (IST)
ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦਾ ਸਾਈਬਰ ਕ੍ਰਾਈਮ ਕਰਨ ਵਾਲਿਆਂ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਹੈ। ਸਾਈਬਰ ਠੱਗਾਂ ਨੇ ਡੀ. ਜੀ. ਪੀ. ਦੀ ਤਸਵੀਰ ਲਾ ਕੇ ਵਟਸਐਪ ਆਈ. ਡੀ. ਬਣਾਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਸਜ ਭੇਜ ਦਿੱਤੇ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਨੇ ਪੂਰੇ ਜ਼ਿਲ੍ਹੇ 'ਚ ਅਲਰਟ ਜਾਰੀ ਕਰ ਦਿੱਤਾ ਕਿ ਜੇਕਰ ਕਿਸੇ ਨੂੰ ਡੀ. ਜੀ. ਪੀ. ਦੀ ਤਸਵੀਰ ਲੱਗੇ ਵਟਸਐਪ ਦੇ ਮੈਸਜ ਆਉਣ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ਮਰਹੂਮ ਪੰਜਾਬੀ ਗਾਇਕ 'ਸਿੱਧੂ ਮੂਸੇਵਾਲਾ' ਦੇ ਮੈਨੇਜਰ ਨੂੰ ਜਾਨ ਦਾ ਖ਼ਤਰਾ!, ਹਾਈਕੋਰਟ ਦਾ ਕੀਤਾ ਰੁਖ
ਜਿਸ ਨੰਬਰ ਤੋਂ ਵਟਸਐਪ ਮੈਸਜ ਭੇਜੇ ਗਏ, ਉਸ 'ਤੇ ਡੀ. ਜੀ. ਪੀ. ਦੀ ਤਸਵੀਰ ਲੱਗੀ ਹੋਈ ਹੈ ਅਤੇ ਨਾਂ ਵੀ ਵੀਰੇਸ਼ ਕੁਮਾਰ ਭਾਵਰਾ ਲਿਖਿਆ ਹੋਇਆ ਹੈ। ਮੈਸਜ ਪੜ੍ਹਦੇ ਹੀ ਅਫ਼ਸਰਾਂ ਨੇ ਡੀ. ਜੀ. ਪੀ. ਨਾਲ ਗੱਲ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਸ ਨੰਬਰ ਤੋਂ ਉਨ੍ਹਾਂ ਨੂੰ ਮੈਸਜ ਮਿਲੇ ਹਨ, ਇਹ ਉਨ੍ਹਾਂ ਦਾ ਨੰਬਰ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਇਸ ਨੰਬਰ ਤੋਂ ਮੈਸਜ ਆਉਂਦਾ ਹੈ ਤਾਂ ਤੁਰੰਤ ਸਾਈਬਰ ਸੈੱਲ 'ਚ ਸ਼ਿਕਾਇਤ ਕਰਨ।
ਇਹ ਵੀ ਪੜ੍ਹੋ : ਉਡੀਕ ਖ਼ਤਮ : PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ, ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ