ਘਰ ''ਚ ਹੀ ਸ਼ਰਾਬ ਦਾ ਠੇਕਾ ਚਲਾਉਂਦਾ ਗ੍ਰਿਫਤਾਰ

04/26/2018 6:49:09 AM

ਜਲੰਧਰ, (ਮਹੇਸ਼)- ਘਰ 'ਚ ਹੀ ਨਾਜਾਇਜ਼ ਤੌਰ 'ਤੇ ਸ਼ਰਾਬ ਦਾ ਠੇਕਾ ਚਲਾਉਣ ਵਾਲੇ ਕਾਲਾ ਨਾਮਕ ਵਿਅਕਤੀ ਨੂੰ ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ ਦੇ ਮੁਖੀ ਮਦਨ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਪਿੰਡ ਕਾਦੀਆਂਵਾਲੀ ਵਾਸੀ ਮੁਲਜ਼ਮ ਬਲਬੀਰ ਕੁਮਾਰ ਉਰਫ ਕਾਲਾ ਪੁੱਤਰ ਹਰਬੰਸ ਲਾਲ ਨੂੰ ਪੁਲਸ ਪਾਰਟੀ ਨੇ ਉਸ ਦੇ ਘਰੋਂ ਹੀ 23 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮ ਕਾਲਾ ਖਿਲਾਫ ਪਹਿਲਾਂ ਵੀ 3 ਕੇਸ ਹੈਰੋਇਨ ਸਮੱਗਲਿੰਗ ਦੇ ਦਰਜ ਹਨ। ਹੁਣ ਥਾਣਾ ਸਦਰ 'ਚ ਉਸ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।


Related News