ਇਨ੍ਹਾਂ ਸ਼ਹਿਰਾਂ 'ਚ ਕਰਫਿਊ ਦੇ ਬਿਨਾਂ ਹੀ ਕਰਫਿਊ ਵਰਗੇ ਹਾਲਾਤ, ਸੜਕਾਂ ਤੇ ਬਾਜ਼ਾਰਾਂ 'ਚ ਛਾਇਆ ਸੰਨਾਟਾ

Friday, Aug 25, 2017 - 01:47 PM (IST)

ਇਨ੍ਹਾਂ ਸ਼ਹਿਰਾਂ 'ਚ ਕਰਫਿਊ ਦੇ ਬਿਨਾਂ ਹੀ ਕਰਫਿਊ ਵਰਗੇ ਹਾਲਾਤ, ਸੜਕਾਂ ਤੇ ਬਾਜ਼ਾਰਾਂ 'ਚ ਛਾਇਆ ਸੰਨਾਟਾ

ਬਠਿੰਡਾ (ਪਰਮਿੰਦਰ, ਅਸ਼ੋਕ ਢੀਂਗਰਾ) — ਡੇਰਾ ਮੁਖੀ ਰਾਮ ਰਹੀਮ ਦੇ ਕੇਸ ਸੰਬੰਧੀ ਅੱਜ ਜਿਥੇ ਚੰਡੀਗੜ੍ਹ, ਹਰਿਆਣਾ ਤੇ ਪੰਚਕੂਲਾ 'ਚ ਤਣਾਅਪੂਰਣ ਸਥਿਤੀ ਬਣੀ ਹੋਈ ਹੈ. ਉਥੇ ਹੀ ਮਹਾਨਗਰ ਬਠਿੰਡਾ 'ਚ ਕਰਫਿਊ ਦੇ ਬਿਨ੍ਹਾਂ ਹੀ ਕਰਫਿਊ ਵਰਗੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ ਤਪਾ ਮੰਡੀ 'ਚ ਅਣਮਿੱਥੇ ਸਮੇਂ ਲਈ ਕਰਫਿਊ ਜਿਹੇ ਹਾਲਾਤ ਬਣੇ ਹੋਏ ਹਨ।
ਜਾਣਕਾਰੀ ਮੁਤਾਬਕ ਮੁਖ ਬਾਜ਼ਾਰ ਤੇ ਸੜਕਾਂ 'ਤੇ ਸਨਾਟਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਇਥੋਂ ਤਕ ਕਿ ਹਾਈਵੇਅ 'ਤੇ ਵੀ ਸਨਾਟਾ ਛਾਇਆ ਨਜ਼ਰ ਆਇਆ। ਇਸ ਦੇ ਨਾਲ ਹੀ ਸ਼ਹਿਰਾਂ ਦੇ ਮੁਖ ਬਾਜ਼ਾਰ ਵੀ ਬੰਦ ਦੇਖਣ ਨੂੰ ਮਿਲੇ।


Related News