ਚਰਚਿਤ ਡੇਰਾ ਪ੍ਰੇਮੀ ਕਤਲ ਕਾਂਡ 'ਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ, ਮੁਲਜ਼ਮਾਂ ਦੇ ਨੇੜੇ ਪੁੱਜੀ ਪੁਲਸ
Wednesday, Nov 25, 2020 - 08:27 PM (IST)
ਬਠਿੰਡਾ (ਵਰਮਾ) : ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਵਿਚ ਦਿਨ-ਦਿਹਾੜੇ ਡੇਰਾ ਪ੍ਰੇਮੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਅੱਜ ਤੱਕ ਕਾਤਲ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਜਦੋਂ ਕਿ ਮ੍ਰਿਤਕ ਦੇਹ ਨੂੰ ਸੜਕ 'ਤੇ ਰੱਖ ਕੇ ਧਰਨਾ ਲਗਾਤਾਰ ਜਾਰੀ ਹੈ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਬਠਿੰਡਾ ਦਾ ਦੌਰਾ ਵੀ ਕੀਤਾ ਅਤੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰਨ ਲਈ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪੁਲਸ ਦੇ ਹੱਥ ਕਾਤਲਾਂ ਦੇ ਕੁੱਝ ਅਹਿਮ ਸੁਰਾਗ ਲੱਗ ਚੁੱਕੇ ਹਨ ਅਤੇ ਇਸ ਮਾਮਲੇ ਵਿਚ ਅੱਧਾ ਦਰਜਨ ਲੋਕਾਂ ਨੂੰ ਪੁੱਛਗਿੱਛ ਲਈ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਪੁਲਸ ਨੂੰ ਮਿਲੇ ਅਹਿਮ ਸੁਰਾਗ ਵਿਚ ਇਸ ਕਤਲ ਕਾਂਡ ਦੀਆਂ ਤਾਰਾਂ ਮੋਗਾ ਜ਼ਿਲ੍ਹੇ ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ ਬਠਿੰਡਾ ਪੁਲਸ ਦੀਆਂ ਟੀਮਾਂ ਨੇ ਮੋਗਾ ਵਿਖੇ ਛਾਪਾ ਮਾਰਿਆ ਅਤੇ 2 ਸ਼ੱਕੀ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ।
ਇਹ ਵੀ ਪੜ੍ਹੋ : ਕਾਰ 'ਚ ਜਿਊਂਦੇ ਸੜੇ ਵਕੀਲਾਂ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਵਿਚ ਗੈਂਗਸਟਰ ਸੁੱਖਾ ਗਿੱਲ ਲੰਮਾ ਵੀ ਸ਼ਾਮਲ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਆਪਣੀ ਪੋਸਟ ਵਿਚ ਉਸ ਨੇ ਕਿਹਾ ਸੀ ਕਿ ਹਰਜਿੰਦਰ ਸਿੰਘ ਅਤੇ ਅਮਨਾ ਨੇ ਬੇਅਦਬੀ ਮਾਮਲੇ ਦੇ ਮੁਲਜ਼ਮ ਤੋਂ ਬਦਲਾ ਲਿਆ ਹੈ, ਜੋ ਉਸ ਦਾ ਸਾਥੀ ਹੈ। ਐੱਸ. ਐੱਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਨੇ ਮੋਗਾ ਵਿਖੇ ਛਾਪਾ ਮਾਰਿਆ ਸੀ ਅਤੇ ਕੁਝ ਲੋਕਾਂ ਨੂੰ ਕਾਬੂ ਕੀਤਾ ਹੈ ਸੀ ਪਰ ਅਸਲ ਕਾਤਲ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕੁਝ ਅਹਿਮ ਸੁਰਾਗ ਵੀ ਪੁਲਸ ਦੇ ਹੱਥ ਲੱਗ ਗਏ ਹਨ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਐਕਸ਼ਨ 'ਚ ਡੀ. ਜੀ. ਪੀ. ਦਿਨਕਰ ਗੁਪਤਾ
ਸਵਾਲ ਇਹ ਉੱਠਦਾ ਹੈ ਕਿ ਬੇਅਦਬੀ ਮਾਮਲੇ ਵਿਚ ਮ੍ਰਿਤਕ ਮਨੋਹਰ ਲਾਲ ਅਰੋੜਾ ਦਾ ਪੁੱਤਰ ਜਤਿੰਦਰ ਜਿੰਮੀ ਸੀ ਤਾਂ ਮੁਲਜ਼ਮਾਂ ਨੇ ਪਿਤਾ ਨੂੰ ਕਿਉਂ ਗੋਲੀ ਮਾਰੀ? ਪੁਲਸ ਨੂੰ ਸ਼ੱਕ ਹੈ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਜੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ : ਤੜਕਸਾਰ ਬਠਿੰਡਾ ਪੁਲਸ ਨੇ ਮੁਕਤਸਰ 'ਚ ਮਾਰਿਆ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ