35 ਮਹੀਨਿਆਂ ਬਾਅਦ ਸੰਗਤ ਲਈ ਖੁੱਲ੍ਹਿਆ ਡੇਰਾ ਬਿਆਸ
Monday, Dec 05, 2022 - 06:26 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਕੋਵਿਡ ਕਾਲ ਸਮੇਂ ਡੇਰਾ ਬਿਆਸ ਸਮੇਤ ਭਾਰਤ ਵਿਚਲੇ ਸਾਰੇ ਰਾਧਾ ਸੁਆਮੀ ਸਤਿਸੰਗ ਘਰਾਂ ਨੂੰ ਸੰਗਤ ਦੀ ਆਮਦ ਲਈ ਬੰਦ ਕਰ ਦਿਤਾ ਗਿਆ ਸੀ ਤੋਂ ਬਾਅਦ ਹਾਲਾਤ ਠੀਕ ਹੋਣ ’ਤੇ ਜਿੱਥੇ ਡੇਰਾ ਬਿਆਸ ਵੱਲੋਂ ਲਾਗੂ ਕੀਤੀਆ ਗਈ ਸਾਰੀਆਂ ਕੋਵਿਡ ਸ਼ਰਤਾਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਉਥੇ ਨਾਲ ਹੀ ਸੰਗਤਾਂ ਨੂੰ ਵੀ ਡੇਰਾ ਬਿਆਸ ਆਉਣ ਜਾਣ ਦੀ ਖੁੱਲ੍ਹ ਦੇ ਦਿੱਤੇ ਜਾਣ ਤੋਂ ਬਾਅਦ ਅੱਜ 35 ਮਹੀਨਿਆਂ ਬਾਅਦ ਡੇਰਾ ਬਿਆਸ ਵਿਚ ਪਹਿਲਾਂ ਸਤਿਸੰਗ ਹੋਇਆ, ਜਿਥੇ ਲੱਖਾਂ ਦੀ ਗਿਣਤੀ ’ਚ ਦੂਰ ਦੁਰੇਡੇ ਤੋਂ ਸੰਗਤਾਂ ਨੇ ਡੇਰਾ ਬਿਆਸ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਅਤੇ ਕਾਫੀ ਅਰਸੇ ਬਾਅਦ ਪੰਗਤਾਂ ਵਿਚ ਬੈਠ ਕੇ ਲੰਗਰ ਵੀ ਛਕਿਆ।
ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਇਕ ਮਹੀਨੇ ਲਈ ਫ੍ਰੀ ਕਰਨ ਦਾ ਐਲਾਨ
ਇਸ ਮੌਕੇ ਜਿੱਥੇ ਸੰਗਤਾਂ ਦੇ ਚਿਹਰਿਆਂ ’ਤੇ ਰੌਣਕਾਂ ਅਤੇ ਖੁਸ਼ੀਆਂ ਦੇਖਣ ਨੂੰ ਮਿਲੀਆ, ਉਥੇ ਨਾਲ ਹੀ ਡੇਰਾ ਬਿਆਸ ਦੇ ਵੱਖ-ਵੱਖ ਵਿਭਾਗਾਂ ’ਚ ਸੇਵਾ ਕਰਨ ਪੁੱਜੇ ਸੇਵਾਦਾਰਾਂ ਦੇ ਮਨਾ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਜ਼ਿਆਦਾਤਰ ਸੰਗਤਾਂ ਭਾਵੇਂ ਰੇਲਗੱਡੀਆਂ ਜਾ ਹੋਰ ਸਾਧਨਾਂ ਰਾਹੀਂ ਡੇਰਾ ਬਿਆਸ ਪੁੱਜੇ ਪ੍ਰੰਤੂ ਨਿੱਜੀ ਵਾਹਨਾਂ ਰਾਹੀਂ ਵੀ ਸੰਗਤ ਡੇਰਾ ਬਿਆਸ ਪੁੱਜੀ ਹੋਈ ਸੀ। ਟ੍ਰੈਫਿਕ ਸੇਵਾਦਾਰਾਂ ਵੱਲੋਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ਅਤੇ ਟੋਲ ਪਲਾਜ਼ਾ ਢਿੱਲਵਾਂ ’ਤੇ ਆਪਣੀਆਂ ਡਿਊਟੀਆਂ ਨਿਭਾਉਦੇ ਹੋਏ ਦੇਖਿਆ ਗਿਆ। ਡੇਰਾ ਪ੍ਰਬੰਧਕ ਕਮੇਟੀ ਵੱਲੋਂ ਦਸੰਬਰ 2022 ਲਈ 4,11 ਤੇ 18 ਦਸੰਬਰ ਨੂੰ ਸਤਿਸੰਗ ਲਈ ਨਿਰਧਾਰਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਡੇਰੇ ਵਿਚ ਨਾਮਦਾਨ ਅਤੇ ਹੋਰ ਵੱਖ-ਵੱਖ ਤਰਾ ਦੀਆਂ ਸੇਵਾਵਾਂ ਲਈ ਵੀ ਖੁੱਲ ਦਿੰਦਿਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮਾਸਟਰ ਪਲਾਨ ’ਤੇ ਕੰਮ ਕਰ ਰਹੀ ਭਾਜਪਾ ਲਈ ਪੰਗਾ, ਸੂਚੀ ਜਾਰੀ ਕਰਦਿਆਂ ਹੀ ਉੱਠੀ ਬਗਾਵਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।