ਕਰਤਾਰਪੁਰ ਲਾਂਘੇ ਦੇ ਸਵਾਗਤੀ ਦਰਵਾਜ਼ਿਆਂ ਦਾ ਰੱਖਿਆ ਨੀਂਹ ਪੱਥਰ
Wednesday, Jul 03, 2019 - 05:02 PM (IST)

ਡੇਰਾ ਬਾਬਾ ਨਾਨਕ (ਗੁਰਪ੍ਰੀਤ) : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਚ ਬਣਾਏ ਜਾ ਰਹੇ ਚੌਤਰਫਾ ਮੁੱਖ ਮਾਰਗ 'ਤੇ ਸਵਾਗਤੀ ਮੁੱਖ ਦਰਵਾਜ਼ਿਆਂ ਦੇ ਨੀਂਹ ਪੱਥਰ ਬਾਬਾ ਸੁਬੇਗ ਸਿੰਘ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਵਲੋਂ ਰੱਖੇ ਗਏ। ਇਸ ਦੌਰਾਨ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਰਤਾਪੁਰ ਕੋਰੀਡੋਰ ਦੇ ਸਾਰੇ ਮਾਰਗਾਂ 'ਤੇ ਮੁੱਖ ਦਰਵਾਜ਼ੇ ਬਣਾਏ ਜਾਣਗੇ ਤੇ ਇਸ ਦੀ ਸੇਵਾ ਬਾਬਾ ਸੁਬੇਗ ਸਿੰਘ ਜੀ ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ ਜਿੰਨ੍ਹੇ ਵੀ ਮੁੱਖ ਦਰਵਾਜ਼ੇ ਬਣਾਏ ਜਾਣਗੇ ਉਨ੍ਹਾਂ ਦਾ ਨਾਮ ਧਾਰਮਿਕ ਸਖਸ਼ੀਅਤਾਂ ਦੇ ਨਾਮ 'ਤੇ ਰੱਖੇ ਜਾਣਗੇ।
ਇਸ ਦੇ ਨਾਲ ਹੀ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰਤਾਰਪੁਰ ਲਾਂਘੇ ਨੂੰ ਸਿਆਸੀ ਮੁੱਦਾ ਨਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲਾਂਘੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਪਾਸੇ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ।