ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਥੱਲ 'ਤੇ ਪਹੁੰਚ ਰਹੇ ਹਨ ਨਵ-ਵਿਆਹੇ ਜੋੜੇ

Monday, Dec 02, 2019 - 12:51 PM (IST)

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਥੱਲ 'ਤੇ ਪਹੁੰਚ ਰਹੇ ਹਨ ਨਵ-ਵਿਆਹੇ ਜੋੜੇ

ਡੇਰਾ ਬਾਬਾ ਨਾਨਕ : ਪਾਕਿਸਤਾਨ ਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋਰਨਾਂ ਸੰਗਤਾਂ ਤੋਂ ਇਲਾਵਾ ਨਵ-ਵਿਆਹੇ ਜੋੜਿਆਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਐਤਵਾਰ ਵਿਆਹ ਵਾਲੇ ਦਿਨ ਹੀ ਫੇਰਿਆਂ ਤੋਂ ਬਾਅਦ ਯਾਦਗਾਰੀ ਤਸਵੀਰਾਂ ਅਤੇ ਵੀਡੀਓ ਬਣਾਉਣ ਲਈ ਵੀ ਲਾੜਾ ਤੇ ਲਾੜੀ ਲਾਂਘੇ ਦੇ ਗੇਟਾਂ 'ਤੇ ਵੇਖੇ ਗਏ। ਇਸ ਤੋਂ ਇਲਾਵ ਇਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਕੈਨੇਡਾ ਤੋਂ ਪਹੁੰਚੀ ਨਵ-ਵਿਆਹੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹਰ ਇਕ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹ ਕਿਸੇ ਪਹਾੜੀ ਖੇਤਰ 'ਚ ਜਾਵੇ ਪਰ ਉਹ ਆਪਣੇ ਮਨ ਦੀ ਇੱਛਾ ਤਹਿਤ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਨ ਅਤੇ ਖੁਸ਼ੀਆਂ ਲੈਣ ਲਈ ਦਰਸ਼ਨ ਸਥੱਲ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੀ ਵਾਰ ਇਸ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਦਰਸ਼ਨ ਕਰਨਗੇ। 


author

Baljeet Kaur

Content Editor

Related News