ਸੰਨੀ ਦਿਓਲ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਹੋਏ ਨਤਮਸਤਕ (ਵੀਡੀਓ)
Thursday, May 02, 2019 - 10:34 AM (IST)
ਡੇਰਾ ਬਾਬਾ ਨਾਨਕ : ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਅੱਜ ਗੁਰਦੁÎਆਰਾ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਨੀ ਦਿਓਲ ਨੂੰ ਸਿਰਪਾਓ ਤੇ ਸ਼ਮਸ਼ੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦਰਸ਼ਨੀ ਸਥਲ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
ਇਸ ਉਪਰੰਤ ਸੰਨੀ ਦਿਓਲ ਕਲਾਨੌਰ ਸਥਿਤ ਸ਼ਿਵ ਮੰਦਰ ਪਹੁੰਚੇ, ਜਿਥੇ ਉਨ੍ਹਾਂ ਨੇ ਸ਼ਿਵ ਭਗਵਾਨ ਦੀ ਪੂਜਾ ਅਰਚਨਾ ਕੀਤੀ।
ਦੱਸ ਦਈਏ ਕਿ ਅੱਜ ਸੰਨੀ ਦਿਓਲ ਆਪਣੇ ਛੋਟੇ ਭਰਾ ਬੌਬੀ ਦਿਓਲ ਤੇ ਭਾਜਪਾ ਦੇ ਲੀਡਰਾ ਤੇ ਵਰਕਰਾਂ ਸਮੇਤ ਰੋਡ ਸ਼ੋਅ ਕਰਨਗੇ। ਡੇਰਾ ਬਾਬਾ ਨਾਨਕ ਤੋਂ ਪਠਾਨਕੋਟ ਤੱਕ ਦਾ ਕਰੀਬ 75 ਕਿਲੋਮੀਟਰ ਦਾ ਰਾਸਤਾ ਤੈਅ ਕਰਨਗੇ।
ਫਿਟਨਸ ਲਵਰ ਬਾਲੀਵੁੱਡ ਐਕਟਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ 18 ਦਿਨਾਂ ਤੱਕ ਚੱਲਣ ਵਾਲੇ ਪ੍ਰਚਾਰ ਲਈ ਆਪਣੇ ਨਾਲ ਦੋ ਦਰਜਨ ਤੋਂ ਵੱਧ ਲੈ ਕੇ ਆਏ ਹਨ, ਜਿਨ੍ਹਾਂ 'ਚ ਕਸਰਤ ਦਾ ਵੀ ਸਾਮਾਨ ਮੌਜੂਦ ਹੈ।