ਜਾਖੜ ਦਾ ਜਗਮੀਤ ਬਰਾੜ ''ਤੇ ਸ਼ਬਦੀ ਹਮਲਾ

Thursday, Apr 18, 2019 - 05:11 PM (IST)

ਜਾਖੜ ਦਾ ਜਗਮੀਤ ਬਰਾੜ ''ਤੇ ਸ਼ਬਦੀ ਹਮਲਾ

ਡੇਰਾ ਬਾਬਾ ਨਾਨਕ (ਗੁਰਪ੍ਰੀਤ ਚਾਵਲਾ) : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਜਗਮੀਤ ਵਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਨੂੰ ਲੰਮੇਂ ਹੱਥੀ ਲਿਆ ਹੈ। ਜਾਖੜ ਨੇ ਕਿਹਾ ਕਿ ਜਗਮੀਤ ਬਰਾੜ ਖੁਦ ਸਟੇਜਾਂ 'ਤੇ ਕਹਿੰਦੇ ਸਨ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਬਾਦਲਾਂ ਨੇ ਕਰਵਾਇਆ ਹੈ ਤਾਂ ਹੁਣ ਉਹ ਕਿਸ ਮੂੰਹ ਨਾਲ ਬਾਦਲਾਂ ਦੇ ਕਦਮਾਂ 'ਚ ਜਾ ਕੇ ਬੈਠਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਸ਼ਮਸ਼ਾਨ ਘਾਟ ਵਾਲੇ ਦਿੱਤੇ ਗਏ ਬਿਆਨ ਸਬੰਧੀ ਬੋਲਦਿਆ ਕਿਹਾ ਕਿ ਹਰ ਇਕ ਜ਼ਿੰਮੇਵਾਰ ਆਦਮੀ ਨੂੰ ਭਾਵੁਕ ਹੋ ਕੇ ਨਹੀਂ ਬਲਕਿ ਬਹੁਤ ਤੋਲ ਕੇ ਬੋਲਣਾ ਚਾਹੀਦਾ ਹੈ। 

ਦੱਸ ਦੇਈਏ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੌਜੂਦ ਸਨ।                     
 


author

Baljeet Kaur

Content Editor

Related News