ਉਪ ਮੁੱਖ ਮੰਤਰੀ ਵੱਲੋਂ ਪੰਜਾਬ ''ਚ ਬੱਚਿਆਂ ਨੂੰ ਕੋਰੋਨਾ ਵਿਰੋਧੀ ਵੈਕਸੀਨ ਦੀ ਸ਼ੁਰੂਆਤ

Monday, Jan 03, 2022 - 11:56 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ)- ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਅੱਜ ਪੰਜਾਬ ਦੇ ਬੱਚਿਆਂ, ਜਿੰਨਾ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਹੈ, ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਦੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਆ ਰਹੀ ਤੀਸਰੀ ਲਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਵੈਕਸੀਨ ਜ਼ਰੂਰ ਲਗਾਉਣ। ਅੱਜ ਸਿਵਲ ਹਸਪਤਾਲ ਵਿਖੇ ਇਸ ਸਬੰਧੀ ਕਰਵਾਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਸੋਨੀ ਨੇ ਕਿਹਾ ਕਿ ਪੰਜਾਬ ਵਿਚ 14 ਲੱਖ ਦੇ ਕਰੀਬ ਬੱਚੇ 15 ਤੋਂ 18 ਸਾਲ ਉਮਰ ਵਰਗ ਵਿਚ ਆਉਂਦੇ ਹਨ, ਜਿੰਨਾ ਨੂੰ ਵੈਕਸੀਨ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਕੋਰੋਨਾ ਨਾਲ ਲੜਨ ਲਈ ਹਰ ਤਰਾਂ ਦੇ ਟਾਕਰੇ ਲਈ ਤਿਆਰ ਹੈ ਪਰ ਸਾਨੂੰ ਸਾਰਿਆਂ ਨੂੰ ਇਸ ਲਈ ਕਾਰਗਰ ਹਥਿਆਰ, ਜੋਕਿ ਵੈਕਸੀਨ ਹੀ ਹੈ, ਨੂੰ ਲਗਾਉਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


ਉਨ੍ਹਾਂ ਅੰਮ੍ਰਿਤਸਰ ਦੀ ਗੱਲ ਕਰਦੇ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿਚ 1 ਲੱਖ 12 ਹਜ਼ਾਰ ਬੱਚੇ ਇਸ ਵਰਗ 'ਚ ਆਉਂਦੇ ਹਨ, ਜਿੰਨਾ ਨੂੰ ਇਹ ਟੀਕਾ ਲਗਾਇਆ ਜਾਣਾ ਹੈ। ਉਨ੍ਹਾਂ ਇਸ ਵੈਕਸੀਨ ਦੇ ਕੰਮ ਵਿਚ ਲੱਗੇ ਸਟਾਫ ਦੀ ਤਾਰੀਫ਼ ਕਰਦੇ ਕਿਹਾ ਕਿ ਤੁਹਾਡੇ ਸਾਰਿਆਂ ਦੀ ਕੋਸ਼ਿਸ਼ ਨਾਲ ਅਸੀਂ ਜਿਲ੍ਹੇ 'ਚ 85 ਫੀਸਦੀ ਯੋਗ ਅਬਾਦੀ ਨੂੰ ਕੋਰਨਾ ਦੇ ਟੀਕੇ ਦੀ ਪਹਿਲੀ ਡੋਜ਼ ਲਗਾਈ ਹੈ ਅਤੇ 45 ਫੀਸਦੀ ਦੇ ਕਰੀਬ ਨੂੰ ਦੂਸਰੀ ਡੋਜ਼ ਲਗਾ ਕੇ ਕੋਰੋਨਾ ਵਿਰੁੱਧ ਲੜਨ ਲਈ ਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਹਾਨੂੰ ਨੌਜਵਾਨ ਬੱਚਿਆਂ ਨੂੰ ਟੀਕੇ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਸ ਹੈ ਕਿ ਤੁਸੀਂ ਇਸ ਨੂੰ ਬਾਖੂਬੀ ਪੂਰਾ ਕਰੋਗੇ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ


 ਸੋਨੀ ਨੇ ਟੀਕਾਕਰਨ ਲਗਾਉਣ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਸ ਦੀ ਵੈਕਸੀਨ ਜ਼ਰੂਰ ਲਗਾਉਣ, ਕਿਉਂਕਿ ਵਿਸ਼ਵ ਭਰ ਵਿਚ ਹੋਈ ਖੋਜ ਇਹ ਸਿੱਧ ਕਰਦੀ ਹੈ ਕਿ ਜਿੰਨਾ ਲੋਕਾਂ ਨੇ ਇਹ ਟੀਕੇ ਲਗਵਾਏ ਹਨ, ਉਨ੍ਹਾਂ ’ਤੇ ਕੋਰੋਨਾ ਨੇ ਬਹੁਤਾ ਅਸਰ ਨਹੀਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ, ਐੱਮ. ਡੀ. ਸਿਹਤ ਕਾਰਪੋਰੇਸ਼ਨ ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਜੀ. ਬੀ. ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News